Watch our new content

Click here to view our Punjabi new content


Anureet

Associate Producer


ਓਨਟਾਰੀਓ ਔਮਨੀ ਨਿਊਜ਼ ਤੇ ਅਨੁਰੀਤ ਫੋਕਸ ਪੰਜਾਬੀ ਲਈ ਐਸੋਸੀਏਟ ਪ੍ਰੋਡਿਊਸਰ ਹੈ।

ਅਨੁਰੀਤ ਨੇ ਦਸਤਾਵੇਜ਼ੀ ਮੀਡੀਆ ਵਿੱਚ ਫਾਈਨ ਆਰਟਸ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਉਹ ਆਪਣੇ ਦੋ ਦਹਾਕਿਆਂ ਦੀ ਖੋਜ ਭਰਭੂਰ ਅਤੇ ਗਹਿਰਾਈ ਨਾਲ ਕਹਾਣੀਆਂ ਦੱਸਣ ਦੀ ਮੁਹਾਰਤ ਨਾਲ ਸਾਲ 2017 ਤੋਂ ਔਮਨੀ ਟੀਮ ਨਾਲ ਜੁੜੀ ਹੋਈ ਹੈ। ਅਨੁਰੀਤ ਨੂੰ ਅਜਿਹੀਆਂ ਕਹਾਣੀਆਂ ਦੱਸਣ ਦਾ ਜਾਨੂੰਨ ਹੈ ਜਿੰਨ੍ਹਾਂ ਬਾਰੇ ਦੱਖਣੀ ਏਸ਼ੀਆਈ ਭਾਈਚਾਰਾ ਖੁੱਲ੍ਹ ਕੇ ਗੱਲ ਨਹੀਂ ਕਰਦਾ। ਉਸਦੀ ਪਹਿਲੀ ਡਾਕੂਮੈਂਟਰੀ ਫਿਲਮ Why Are We Killing Our Daughters (ਅਸੀਂ ਆਪਣੀਆਂ ਧੀਆਂ ਨੂੰ ਕਿਉਂ ਮਾ ਰਹੇ ਹਾਂ) ਨੂੰ ਸਾਲ 2008 ਵਿੱਚ ਸੰਯੁਕਤ ਰਾਸ਼ਟਰ ਆਬਾਦੀ ਫੰਡ ਦਾ ਲਾਡਲੀ ਮੀਡੀਆ ਅਵਾਰਡ ਪ੍ਰਾਪਤ ਹੋਇਆ ਸੀ। ਇਹ ਫਿਲਮ ਪੰਜਾਬ ਵਿੱਚ ਮਾਦਾ ਭਰੂਣ ਹੱਤਿਆ ਅਤੇ ਲਿੰਗ ਅਸਮਾਨਤਾ ਦੇ ਮੁੱਦੇ ਤੇ ਚਰਚਾ ਛੇੜਦੀ ਹੈ। ਅਨੁਰੀਤ ਦਾ ਕੰਮ ਗਹਿਰੇ ਵਿਸ਼ਲੇਸ਼ਣ ਅਤੇ ਵਿਸਥਾਰ ਪ੍ਰਤਿ ਦਿੱਤੇ ਖ਼ਾਸ ਧਿਆਨ ਕਾਰਨ ਇਸ ਨੂੰ ਵਿਲੱਖਣ ਬਣਾ ਦਿੰਦਾ ਹੈ। ਪਿਛਲੇ ਕੁਝ ਅਰਸੇ ਤੋਂ ਅਨੁਰੀਤ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੀਆਂ ਕਹਾਣੀਆਂ ਦੱਸਣ ਲਈ ਵਚਨਬੱਧ ਹੈ ਤਾਂ ਜੋ ਦੱਖਣੀ ਏਸ਼ੀਆਈ ਭਾਈਚਾਰਾ ਕੈਨੇਡਾ ਦੇ ਕਾਲੇ ਇਤਿਹਾਸ ਨੂੰ ਜਾਨਣ ਅਤੇ ਮੂਲਵਾਸੀਆਂ ਨਾਲ ਸੁਲ੍ਹਾ-ਸਫਾਈ ਵਿੱਚ ਆਪਣੀ ਭੂਮਿਕਾ ਨਿਭਾ ਸਕੇ। ਅਨੁਰੀਤ ਨੇ ਹਾਲ ਹੀ ਵਿਚ ਰਸਮੀ ਤੌਰ ਤੇ ਕੈਨੇਡਾ ਦੇ ਸੱਚ ਅਤੇ ਸੁਲ੍ਹਾ ਕਮਿਸ਼ਨ ਦੀਆਂ 94 ਕਾਰਵਾਈ ਲਈ ਮੰਗਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ।

Anureet is the Associate Producer for Focus Punjabi: Ontario at OMNI News.

Holding a Master of Fine Arts in Documentary Media, she brings nearly two decades of expertise in researching and creating compelling content, joining the OMNI team in 2017. Anureet has great passion in telling stories that break taboos in the South Asian community. Her debut documentary, “Why Are We Killing Our Daughters” which delves into the issue of female foeticide and gender inequality in Punjab, earned her the United Nations Population Fund’s Laadli Media Award in 2008. Anureet’s work is distinguished by her thorough analysis and keen attention to detail.

In recent years, Anureet has committed to working on news stories about Indigenous peoples in Canada and how the South Asian community can play their part in reconciliation. This includes formally translating the Truth & Reconciliation Commission’s 94 Calls to Action in Punjabi.


Dilbar Kang

ਦਿਲਬਰ ਕੰਗ ਓਮਨੀ ਨਿਊਜ਼ ਨਾਲ ਐਂਕਰ ਵਜੋਂ ਭੂਮਿਕਾ ਨਿਭਾ ਰਹੇ ਹਨ। ਦਿਲਬਰ ਨੇ ਪੋਲਿਟੀਕਲ ਸਾਇੰਸ ਵਿੱਚ ਮਾਸਟਰਸ ਡਿਗਰੀ ਹਾਸਿਲ ਕਰਨ ਤੋਂ ਬਾਅਦ ਪੱਤਰਕਾਰੀ ਕਰਨ ਦਾ ਮਨ ਬਣਾਇਆ। ਉਨ੍ਹਾਂ ਬੀਤੇ 25 ਸਾਲ ਤੋਂ ਪੱਤਰਕਾਰੀ ਜਾਰੀ ਰੱਖੀ ਅਤੇ ਓਮਨੀ ਨਿਊਜ਼ ਨਾਲ ਪੱਤਰਕਾਰ ਵਜੋਂ 20 ਸਾਲ ਗੁਜ਼ਾਰੇ ਹਨ। ਪੰਜਾਬੀ ‘ਚ ਖਬਰਾਂ ਅਤੇ ਜਾਣਕਾਰੀ ਪਹੁੰਚਾਉਣ ਆਸਰੇ ਉਹ ਕੈਨੇਡਾ ‘ਚ ਵਿਭਿੰਨਤਾ ‘ਚ ਯੋਗਦਾਨ ਪਾ ਰਹੇ ਹਨ। ਇੱਕ ਐਂਕਰ ਵਜੋਂ ਪੰਜਾਬੀ ਭਾਸ਼ਾ ਸਮਝਦੇ ਭਾਈਚਾਰੇ ਨੂੰ ਲੋਕਲ ਅਤੇ ਨੈਸ਼ਨਲ ਪੱਧਰ ਦੀ ਜਾਣਕਾਰੀ ਬਾਰੇ ਅਪਡੇਟ ਰੱਖਣ ‘ਚ ਦਿਲਬਰ ਅਹਿਮ ਭੂਮਿਕਾ ਨਿਭਾਉਂਦੇ ਹਨ।

ਦਿਲਬਰ ਸਰ੍ਹੀ ਸ਼ਹਿਰ ਦੇ ਨਿਵਾਸੀ ਹੋਣ ‘ਚ ਮਾਣ ਮਹਿਸੂਸ ਕਰਦੇ ਹਨ ਅਤੇ ਖਾਲੀ ਸਮੇਂ ‘ਚ ਕਸਰਤ ਕਰਨਾ ਅਤੇ ਸਾਈਕਲ ਚਲਾਉਣਾ ਪਸੰਦ ਕਰਦੇ ਹਨ।

Dilbar Kang is a news anchor with OMNI Television, where he hosts the Punjabi Edition of Omni News. This daily Punjabi language show airs at 7:00 pm across Canada. Dilbar has a Master’s degree in political science. He has 25 years experience in journalism, and he has been associated with OMNI Television for more than 20 years.

Dilbar’s work contributes towards Canada’s diversity by providing news and information in Punjabi. As an anchor, he plays a crucial role in keeping the Punjabi-speaking community informed about local and national events. His dedication to delivering news in Punjabi helps bridge language and cultural gaps, making information accessible to a wider audience.

Dilbar is a proud resident of Surrey, B.C. He enjoys jogging and cycling in his free time.


Jaspreet Pandher

Reporter


ਓਨਟਾਰੀਓ ਔਮਨੀ ਨਿਊਜ਼ ਤੇ ਜਸਪ੍ਰੀਤ ਫੋਕਸ ਪੰਜਾਬੀ ਲਈ ਰਿਪੋਰਟਰ ਹੈ।

ਮੀਡੀਆ ਉਦਯੋਗ ਅਤੇ ਨਿਊਜ਼ਰੂਮ ਦੇ ਆਪਣੇ ਪੰਜ ਸਾਲਾਂ ਤੇ ਤਜ਼ਰਬੇ ਨਾਲ ਜਸਪ੍ਰੀਤ ਸਾਲ 2021 ਵਿੱਚ ਰੋਜਰਜ਼ ਮੀਡੀਆ ਚ ਸ਼ਾਮਲ ਹੋਇਆ ਸੀ। ਜਸਪ੍ਰੀਤ ਨੇ ਸ਼ੈਰੀਡਨ ਕਾਲਜ ਦੇ ਓਕਵਿਲ ਕੈਂਪਸ ਤੋਂ ਪੱਤਰਕਾਰੀ ਅਤੇ ਨਿਊ ਮੀਡੀਆ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ ਭਾਰਤ ਦੇ ਸੂਬੇ ਪੰਜਾਬ ਵਿੱਚ ਇੱਕ ਪ੍ਰਮੁੱਖ ਨਿਊਜ਼ ਚੈਨਲ ਦੇ ਉਪ-ਸੰਪਾਦਕ ਵਜੋਂ ਵੀ ਦੋ ਸਾਲ ਸੇਵਾ ਨਿਭਾਈ ਹੈ। ਜਸਪ੍ਰੀਤ ਨੇ ਪੰਜਾਬ ਦੀ ਚਿਤਕਾਰਾ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਓਮਨੀ ਵਿੱਚ ਸ਼ਾਮਲ ਹੋਣ ਤੋਂ ਪਹਿਲਾ ਉਹ ਕੈਨੇਡਾ ਦੇ ਸਥਾਨਕ ਕਮਿਊਨਿਟੀ ਨਿਊਜ਼ ਸਟੇਸ਼ਨਾਂ ਨਾਲ ਵੀ ਕੰਮ ਕਰ ਚੁੱਕਾ ਹੈ। ਉਸ ਨੂੰ ਅਪਰਾਧਕ ਜਾਂਚ, ਰਾਜਨੀਤਕ ਮਸਲੇ ਅਤੇ ਗੰਭੀਰ ਰੋਮਾਂਚਕ ਖ਼ਬਰਾਂ ਦਾ ਪਿੱਛਾ ਕਰਨ ਅਤੇ ਕਵਰ ਕਰਨ ਦਾ ਵੱਡਾ ਜਨੂੰਨ ਹੈ।

Jaspreet is a Reporter for Focus Punjabi: Ontario at OMNI News.

Joining Rogers Media in 2021, he brings five years of media industry and newsroom experience. He holds a postgraduate diploma in journalism and new media from Sheridan College in Oakville. Previously, he served as a sub-editor at a prominent news channel in Punjab, India, for two years. Jaspreet earned his bachelor’s degree in journalism and mass communication from Chitkara University, Punjab, India. Before joining OMNI, he worked with community news stations in Canada for a year. He is passionate about covering and chasing crime investigations, political stories, and intense, thrilling news stories.


Loveen Gill

Reporter


ਲਵੀਨ ਗਿੱਲ ਔਮਨੀ ਨਿਊਜ਼ ਅਦਾਰੇ ਵਿੱਚ ਫੋਕਸ ਪੰਜਾਬੀ ਓਨਟਾਰੀਓ ਲਈ 2017 ਤੋਂ ਰਿਪੋਰਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਲਵੀਨ ਨੂੰ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਖਬਰਾਂ ਅਤੇ ਫੀਚਰਜ਼ ਸਾਂਝੀਆਂ ਕਰਨ ਦਾ ਡੂੰਘਾ ਜਨੂੰਨ ਹੈ। ਰੋਜ਼ਾਨਾ ਨਿਊਜ਼ਕਾਸਟ ਵਿੱਚ ਆਪਣੀ ਰਿਪੋਰਟਿੰਗ ਤੋਂ ਇਲਾਵਾ, ਲਵੀਨ ਨੇ ਤਿੰਨ ਵਿਸ਼ੇਸ਼ ਲੜੀਵਾਰਾਂ ਵਿੱਚ ਕੰਮ ਕੀਤਾ ਹੈ। ਇਸ ਵਿੱਚ ਸਿਟੀ ਨਿਊਜ਼ ਦੇ ਸਹਿਯੋਗ ਨਾਲ, ਕੈਨੇਡਾ ਵਿੱਚ ਘਰੇਲੂ ਹਿੰਸਾ ਉੱਪਰ ਇੱਕ 8-ਭਾਗ ਦੀ ਖੋਜੀ ਲੜੀ ਸ਼ਾਮਲ ਹੈ, ਜਿਸ ਨੂੰ ਸਾਲ 2021 ਵਿੱਚ CEMA ਅਵਾਰਡਜ਼ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਇੱਕ ਲੜੀ ਵੀ ਤਿਆਰ ਕੀਤੀ ਸੀ, ਜਿਸਦਾ ਦੁਨੀਆ ਭਰ ਦੇ ਅਧਿਐਨਾਂ ਅਤੇ ਲੇਖਾਂ ਵਿੱਚ ਹਵਾਲਾ ਦਿੱਤਾ ਗਿਆ ਹੈ। ਅਤੇ ਹਾਲ ਹੀ ਵਿੱਚ, ਕੈਨੇਡਾ ਅੰਦਰ ਸੀਨੀਅਰ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੁਆਰਾ ਦਰਪੇਸ਼ ਮੁੱਦਿਆਂ ਉੱਪਰ ਇੱਕ ਵਿਸ਼ੇਸ਼ ਲੜੀ ਔਮਨੀ ਦੁਆਰਾ ਨੈਸ਼ਨਲ ਪੱਧਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਸਾਲ 2008 ਵਿੱਚ, ਲਵੀਨ ਨੇ ਅਮਰ ਕਰਮਾ ਸੰਸਥਾ ਦੀ ਸਥਾਪਨਾ ਕੀਤੀ ਸੀ ਜੋ ਕਿ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਭਾਰਤ ਵਿੱਚ ਸੈਂਕੜੇ ਸਮਾਗਮਾਂ ਦੀ ਅਗਵਾਈ ਕਰਦੇ ਹੋਏ ਅੰਗ ਅਤੇ ਟਿਸ਼ੂ ਦਾਨ ਨੂੰ ਉਤਸ਼ਾਹਿਤ ਕਰਦੀ ਕੈਨੇਡਾ ਦੀ ਪਹਿਲੀ ਦੱਖਣੀ ਏਸ਼ੀਆਈ ਗੈਰ-ਮੁਨਾਫ਼ਾ ਸੰਸਥਾ ਹੈ।
ਆਪਣੀ ਪੱਤਰਕਾਰੀ ਅਤੇ ਕਮਿਊਨਿਟੀ ਦੇ ਕੰਮਾਂ ਤੋਂ ਇਲਾਵਾ, ਲਵੀਨ ਨੂੰ ਕਵਿਤਾ, ਕਹਾਣੀਆਂ, ਨਾਟਕ ਲਿਖਣ ਅਤੇ ਅਦਾਕਾਰੀ ਦਾ ਸੌਂਕ ਹੈ।

ਸਮਾਜ ਵਿਚ ਪਾਏ ਯੋਗਦਾਨਾਂ ਵਾਸਤੇ ਲਵੀਨ ਨੂੰ ਓਨਟਾਰੀਓ ਸੂਬੇ ਵੱਲੋਂ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ ਸਾਲ 2017 ਦੌਰਾਨ ਮਹਿਲਾਵਾਂ ਦੀ ਸਥੀਤੀ ਬਾਰੇ ਮੰਤਰੀ ਤੋਂ ਲੀਡਿੰਗ ਵੂਮੈਨ ਬਿਲਡਿੰਗ ਕਮਿਊਨਿਟੀਜ਼ ਅਵਾਰਡ ਅਤੇ ਸਾਲ 2018 ਵਿੱਚ ਚੰਗੀ ਨਾਗਰਿਕਤਾ ਲਈ ਓਨਟਾਰੀਓ ਮੈਡਲ ਸ਼ਾਮਲ ਹਨ।

Loveen Gill is a Reporter for Focus Punjabi: Ontario at OMNI News.

Loveen has a deep-rooted passion for telling community stories. Beyond her reporting in the daily newscast, Loveen has worked on three special series. This includes an 8-part investigative series on domestic violence in Canada, in collaboration with CityNews, which earned a nomination for the CEMA awards in 2021. A series on international students in Canada, which has been quoted in studies and articles worldwide. And most recently, a special series on the issues faced by senior South Asian immigrants in Canada.

In 2008, Loveen founded Amar Karma, which is Canada’s first South Asian non-profit organization to promote organ and tissue donation, leading hundreds of events across Ontario, British Columbia, and India.

Beyond her journalism and community work, Loveen has a passion for writing poetry, plays, and acting.

Loveen’s contributions have been recognized provincially, including the Leading Women Building Communities award from the Minister of Status of Women in 2017 and the Ontario Medal for Good Citizenship in 2018.


Pervez Sandhu

ਪਰਵੇਜ਼ ਨੂੰ ਛੋਟੀ ਉਮਰੇ ਹੀ ਲੱਗਣ ਲੱਗਿਆ ਸੀ ਕਿ ਉਹ ਪੱਤਰਕਾਰੀ ਕਰਨੀ ਚਾਹੁੰਦਾ ਹੈ ਕਿਉਂਕਿ ਉਸ ਨੂੰ ਸਵਾਲ ਪੁੱਛਣ ਅਤੇ ਚੀਜ਼ਾਂ ਨੂੰ ਗਹਿਰਾਈ ਨਾਲ ਜਾਨਣ ਦੀ ਉਤਸੁਕਤਾ ਰਹਿੰਦੀ ਸੀ। ਪਰਵੇਜ਼ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਅਤੇ ਮਾਸ-ਕਮਿਊਨੀਕੇਸ਼ਨ ਦੀ ਸਿੱਖਿਆ ਹਾਸਿਲ ਕੀਤੀ। ਸਾਲ 2010 ‘ਚ ਆਪਣੀ ਡਿਗਰੀ ਪੂਰੀ ਕਰਨ ਉਪਰੰਤ ਪਰਵੇਜ਼ ਨੇ ਸਾਲ 2017 ਤਕ ਭਾਰਤ ‘ਚ ਵੱਖੋ-ਵੱਖਰੇ ਟੀ.ਵੀ. ਨੈਟਵਰਕਸ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਕੈਨੇਡਾ ਪਹੁੰਚਣ ਉਪਰੰਤ ਵੀ ਇਸੇ ਪੇਸ਼ੇ ‘ਚ ਆਪਣਾ ਕਰੀਅਰ ਜਾਰੀ ਰੱਖਿਆ।

ਪਰਵੇਜ਼ ਦੀ ਖੇਡਾਂ ਵਿੱਚ ਖਾਸ ਰੁੱਚੀ ਹੈ ਅਤੇ ਤੈਰਾਕੀ, ਸੌਕਰ, ਟੈਨਿਸ ਅਤੇ ਕ੍ਰਿਕਟ ਦੀ ਖੇਡ ਵੇਖਣਾ ਪਸੰਦ ਕਰਦਾ ਹੈ। ਭਾਰਤ ‘ਚ ਪੰਜਾਬ ਤੋਂ ਵਾਸਤਾ ਰੱਖਣ ਵਾਲਾ ਪਰਵੇਜ਼ ਆਪਣੇ ਖਾਲੀ ਸਮੇਂ ‘ਚ ਤੈਰਾਕੀ ਕਰਨਾ ਅਤੇ ਯਾਤਰਾ ਕਰਨਾ ਪਸੰਦ ਕਰਦਾ ਹੈ।

At a very young age Pervez knew he wanted to be a journalist because he had the curiosity of asking questions and getting to the bottom of things. Pervez has a Master’s degree in Journalism and Mass Communication. After completing the degree in 2010, Pervez worked as a journalist in India until 2017 before moving to Canada to continue pursuing his dream.

He is a life-long sports nut and passionately follows swimming, soccer, tennis and cricket. Pervez was born in Punjab province in India and in his spare time loves to travel, swim, try new restaurants and most importantly spend time with his dog.


Prithi Pal Sohi

ਪ੍ਰਿਥੀ-ਪਾਲ ਸੋਹੀ ਪੋਲਿਟੀਕਲ ਸਾਇੰਸ ਦੇ ਮਾਹਿਰ ਹਨ ਅਤੇ ਇਸ ਸਬਜੈਕਟ ‘ਚ ਐਮ.ਫਿਲ ਅਤੇ ਪ.ਐਚ.ਡੀ. ਹੋਲਡਰ ਹਨ। ਟੀਚਿੰਗ ਅਤੇ ਪੱਤਰਕਾਰੀ ਦੇ ਖੇਤਰ ‘ਚ ਉਨ੍ਹਾਂ ਦਾ ਚਾਰ ਦਹਾਕਿਆਂ ਤੋਂ ਵਧੇਰੇ ਦਾ ਤਜੁਰਬਾ ਹੈ। ਭਾਰਤੀ ਅਖਬਾਰਾਂ ਲਈ ਉਨ੍ਹਾਂ ਪੰਜਾਬ, ਭਾਰਤ ਅਤੇ ਅੰਤਰਰਾਸ਼ਟਰੀ ਪੋਲਿਟੀਕਲ, ਇਕਨਾਮਿਕ ਅਤੇ ਸੋਸ਼ਲ ਮਸਲਿਆਂ ‘ਤੇ ਇੱਕ ਹਜ਼ਾਰ ਤੋਂ ਵਧੇਰੇ ਆਰਟੀਕਲ ਲਿਖੇ ਹਨ। ਉਨ੍ਹਾਂ ਦੇ ਦੋ ਦਰਜਨ ਤੋਂ ਵਧੇਰੇ ਆਰਟੀਕਲ ਭਾਰਤੀ ਅਤੇ ਅੰਤਰਰਾਸ਼ਟਰੀ ਰਿਸਰਚ ਜਰਨਲਸ ‘ਚ ਵੀ ਛਪੇ ਹਨ। ਭਾਰਤ ‘ਚ ਰਹਿੰਦਿਆਂ ਉਨ੍ਹਾਂ ਰਾਸ਼ਟਰੀ ਟੈਲੀਵਿਜ਼ਨ ਨੈਟਵਰਕ ਦੂਰਦਰਸ਼ਨ ‘ਚ ਸੋਸ਼ੋ-ਪੋਲਿਟੀਕਲ ਈਵੈਂਟਸ ਬਾਰੇ ਪੰਜ ਸੌ ਤੋਂ ਵਧੇਰੇ ਅਨੈਲੀਸਿਸ ਕੀਤੇ ਸਨ। ਪਿਛਲੇ ਕਈ ਸਾਲਾਂ ਤੋਂ ਪ੍ਰਿਥੀ-ਪਾਲ ਸੋਹੀ ਓਮਨੀ ਨਿਊਜ਼ ਨਾਲ ਰਿਸਰਚਰ ਅਤੇ ਰਾਈਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

Prithi Pal Sohi is post-graduate, M. Phil and Ph.D in Political Science. He has more than four decades’ experience in teaching and journalism. He wrote more than one thousand articles on Punjab, Indian and International political, economic, social and current issues in vernacular and Indian national news papers, as well as many published pieces in Canadian newspapers and magazines.

Prithi Pal worked as talk show host on Radio India in Canada for six months, News Director of Prime Asia TV network in Canada, and is now working as Researcher and Writer with OMNI PUNJABI at Vancouver.


Radhika Sharma

Reporter


ਰਾਧਿਕਾ ਸ਼ਰਮਾ ਓਨਟਾਰੀਓ ਔਮਨੀ ਨਿਊਜ਼ ਤੇ ਫੋਕਸ ਪੰਜਾਬੀ ਲਈ ਰਿਪੋਰਟਰ ਹੈ।

ਉਹ ਆਪਣੀ ਰਿਪੋਰਟਿੰਗ ਰਾਹੀਂ ਪੰਜਾਬੀ, ਹਿੰਦੀ ਅਤੇ ਉਰਦੂ ਬੋਲਣ ਵਾਲੇ ਕੈਨੇਡਾ ਭਰ ਵਿੱਚ ਵੱਸਦੇ ਪ੍ਰਵਾਸੀ ਭਾਈਚਾਰਿਆਂ ਦੀ ਆਵਾਜ਼ ਬਣਦੀ ਹੈ ਅਤੇ ਉਨ੍ਹਾਂ ਨਾਲ ਸਾਂਝ ਪਾਉਂਦੀ ਹੈ। ਰਾਧਿਕਾ ਸਾਊਥ-ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਕਾਰੋਬਾਰ, ਤਕਨੀਕੀਕਰਨ, ਸਮਾਜਿਕ, ਆਰਥਿਕ ਅਤੇ ਰੋਜ਼ ਮਰਹਾ ਦੀ ਜੀਵਨ ਸ਼ੈਲੀ ਨਾਲ ਸੰਬੰਧਿਤ ਨਿਊਜ਼ ਅਤੇ ਕਹਾਣੀਆਂ ਦੱਸਣ ਲਈ ਪ੍ਰੇਰਿਤ ਹੈ। ਸਾਲ 2019 ਵਿੱਚ ਔਮਨੀ ਨਿਊਜ਼ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਰਾਧਿਕਾ ਨੇ ਭਾਰਤ ਵਿੱਚ ਇੱਕ ਪੱਤਰਕਾਰ ਅਤੇ ਖ਼ਬਰ-ਪ੍ਰਚਾਰਕ ਵੱਜੋਂ ਕੰਮ ਕੀਤਾ। ਉਸਨੇ ਪੰਜਾਬ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਮਾਸਟਰਜ਼ ਕੀਤੀ ਹੈ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਡਿਜੀਟਲ ਮਾਰਕਿਟਿੰਗ ਦਾ ਕੋਰਸ ਕੀਤਾ ਹੈ।

ਨਿਊਜ਼ ਕਵਰ ਕਰਨ ਤੋਂ ਇਲਾਵਾ, ਰਾਧਿਕਾ ਯੋਗ ਅਭਿਆਸ ਕਰਨ ਵਿੱਚ ਖ਼ਾਸੀ ਰੁਚੀ ਰੱਖਦੀ ਹੈ।

Radhika Sharma is a Reporter for Focus Punjabi: Ontario at OMNI News.

She engages and connects with diasporic communities across Canada in Punjabi, Hindi, and Urdu through her stories. Radhika has a passion for telling business, information technology, and lifestyle stories through a South Asian lens.

Before joining the OMNI News team in 2019, Radhika previously worked as a journalist and publicist in India. She holds a Masters in Journalism from Panjab University and has completed Digital Marketing courses at the University of Toronto.

When not in the newsroom, Radhika is an avid practitioner of Hatha Yoga.


Sukhpal Singh Aulakh

Writer


ਸੁਖਪਾਲ ਓਨਟਾਰੀਓ ਔਮਨੀ ਨਿਊਜ਼ ਤੇ ਫੋਕਸ ਪੰਜਾਬੀ ਲਈ ਲੇਖਕ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਵਿਸ਼ੇ ਸਮੇਤ ਖੇਤੀਬਾੜੀ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਸੁਖਪਾਲ ਕੈਨੇਡਾ ਆਇਆ। ਇਸ ਸਫ਼ਰ ਦੌਰਾਨ, ਪੱਤਰਕਾਰੀ ਵਿਚ ਆਪਣੇ ਜਨੂੰਨ ਨੂੰ ਬਰਕਰਾਰ ਰੱਖਦਿਆਂ ਉਸਨੇ ਇਸ ਖੇਤਰ ਨੂੰ ਅਪਣਾ ਲਿਆ। ਸਾਲ 2018 ਤੋਂ ਉਹ ਪੱਤਰਕਾਰਤਾ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਅਤੇ 2022 ਤੋਂ ਔਮਨੀ ਨਿਊਜ਼ ਨਾਲ ਜੁੜਿਆ ਹੋਇਆ ਹੈ। ਸੁਖਪਾਲ ਨੂੰ ਧਰਮ, ਇਤਿਹਾਸ ਅਤੇ ਰਾਜਨੀਤਕ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਹੈ। ਉਹ ਲਗਾਤਾਰ ਪਰਵਾਸੀਆਂ ਦੀਆਂ ਦਿਲ ਟੁੰਬਵੀਆਂ ਕਹਾਣੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੇਸ਼ ਕਰ ਰਿਹਾ ਹੈ।

Sukhpal Singh Aulakh is a Writer for Focus Punjabi: Ontario at OMNI News.

After graduating from Punjabi University, Patiala in Agricultural Science with a focus on Punjabi language, Sukhpal came to Canada to further his studies. Through this journey, Sukhpal found himself following his long-time passion for journalism. Sukhpal has been working in the industry for over six years and joined OMNI News in 2022. Sukhpal holds expertise in religion, history, and politics. Everyday, he strives to present heart-touching stories of immigrants in Canada.


Sukhpreet Kaur

Reporter


ਸੁਖਪ੍ਰੀਤ ਓਨਟਾਰੀਓ ਔਮਨੀ ਨਿਊਜ਼ ਤੇ ਫੋਕਸ ਪੰਜਾਬੀ ਲਈ ਰਿਪੋਰਟਰ ਹੈ।

ਸੁਖਪ੍ਰੀਤ ਕੌਰ ਨੇ ਪੰਜਾਬ, ਭਾਰਤ ਵਿੱਚ ਰੇਡੀਓ ਦੇ ਖੇਤਰ ਅੰਦਰ ਆਪਣਾ ਪ੍ਰਸਾਰਣ ਦਾ ਸਫ਼ਰ ਸ਼ੁਰੂ ਕੀਤਾ ਸੀ। ਫਿਰ ਇਕ ਅੰਤਰਰਾਸ਼ਟਰੀ ਵਿਦਿਆਰਥੀ ਵੱਜੋਂ ਕੈਨੇਡਾ ਆਕੇ ਪ੍ਰਸਾਰਣ ਅਤੇ ਡਿਜੀਟਲ ਮੀਡੀਆ ਦੀ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਉਸ ਨੇ ਔਮਨੀ ਪੰਜਾਬੀ ਨਾਲ ਆਪਣੇ ਪਸੰਦੀਦਾ ਕਿੱਤੇ ਵਿਚ ਮੁੜ ਸ਼ੁਰੂਆਤ ਕੀਤੀ। ਸੁਖਪ੍ਰੀਤ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਦੇ ਪਸਾਰ ਸੰਬੰਧੀ ਕਹਾਣੀਆਂ ਦੱਸਣ ਅਤੇ ਸਮਾਜ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਣ ਵਿਚ ਖ਼ਾਸ ਰੁਚੀ ਹੈ। ਰਿਪੋਰਟਿੰਗ ਦੇ ਨਾਲ ਨਾਲ ਤੁਸੀਂ ਉਸਨੂੰ ਸਾਡੇ ਨਿਊਜ਼ਕਾਸਟ ਦੀ ਹੋਸਟਿੰਗ ਕਰਦੇ ਵੀ ਦੇਖ ਸਕਦੇ ਹੋ |

ਕੰਮ ਤੋਂ ਇਲਾਵਾ ਸੁਖਪ੍ਰੀਤ ਨੂੰ ਪੰਜਾਬ ਦੇ ਸੱਭਆਚਾਰ, ਕਲਾ ਅਤੇ ਪੰਜਾਬੀ ਲੋਕ ਸੰਗੀਤ ਨੂੰ ਗਹਿਰਾਈ ਨਾਲ ਜਾਨਣ ਦੀ ਉਤਸੁਕਤਾ ਹੈ। ਅਤੇ ਪੰਜਾਬੀ ਲੋਕ ਨਾਚ ਭੰਗੜਾ ਉਸਦੀ ਰੂਹ ਦੀ ਖੁਰਾਕ ਹੈ।

Sukhpreet is a Reporter for Focus Punjabi: Ontario at OMNI News. She began her broadcasting journey in the realm of radio back in Punjab, India. Once coming to Canada as an international student, Sukhpreet pursued Broadcasting Performance and Digital Media at Conestoga College, during which she began her career at OMNI News. Sukhpreet is passionate about covering community events and conducting profile interviews, while always striving to deliver news that impacts the Punjabi community in Canada. In addition to her reporting duties, you can catch her hosting our newscast.

Outside of work, Sukhpreet enjoys immersing herself in Punjabi folk music and dance, with a special passion for bhangra.


Sumeet Dhami

Producer


ਓਨਟਾਰੀਓ ਔਮਨੀ ਨਿਊਜ਼ ਤੇ ਸੁਮੀਤ ਫੋਕਸ ਪੰਜਾਬੀ ਦੀ ਪ੍ਰੋਡਿਊਸਰ ਹੈ।

ਸੁਮੀਤ ਨੇ ਸਾਲ 2016 ਵਿੱਚ ਰੋਜਰਜ਼ ਮੀਡੀਆ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ, ਜਿੱਥੇ ਉਸਨੇ ਬ੍ਰੇਕਫਾਸਟ ਟੈਲੀਵਿਜ਼ਨ ਅਤੇ ਸਿਟੀ ਨਿਊਜ਼ ਲਈ ਕੰਮ ਕੀਤਾ। ਅੰਗਰੇਜ਼ੀ ਮੀਡੀਆ ਵਿੱਚ ਤਿੰਨ ਸਾਲਾਂ ਦੇ ਤਜ਼ਰਬੇ ਤੋਂ ਬਾਅਦ ਸੁਮੀਤ ਸਾਲ 2019 ਵਿੱਚ ਔਮਨੀ ਪੰਜਾਬੀ ਟੀਮ ‘ਚ ਸ਼ਾਮਲ ਹੋਈ।
ਬਰੈਂਪਟਨ, ਓਨਟਾਰੀਓ ਵਿੱਚ ਪਰਵਾਸੀ ਮਾਪਿਆਂ ਦੇ ਘਰ ਜਨਮੀ ਅਤੇ ਵੱਡੀ ਹੋਈ ਸੁਮੀਤ ਇੱਕ ਨਵੇਂ ਦੇਸ਼ ਅੰਦਰ ਆਪਣੀਆਂ ਜੜ੍ਹਾਂ ਸਥਾਪਤ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੇ ਮੁੱਦਿਆਂ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ। ਉਸ ਨੂੰ ਔਮਨੀ ਨਿਊਜ਼ ਅੰਦਰ ਆਪਣੀ ਇਸ ਭੂਮਿਕਾ ਉੱਪਰ ਮਾਣ ਹੈ ਜਿਸ ਰਾਹੀਂ ਉਹ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਸਮਾਜ ਅੱਗੇ ਲੈ ਕੇ ਆਉਂਦੀ ਹੈ ਜੋ ਅਕਸਰ ਮੁੱਖ ਧਾਰਾ ਵਿਚ ਛਿਪੀਆਂ ਰਹਿ ਜਾਂਦੀਆਂ ਹਨ।

ਜੇ ਉਹ ਨਿਊਜ਼ ਰੂਮ ਵਿੱਚ ਨਹੀਂ ਹੈ ਤਾਂ ਸੁਮੀਤ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਂਣਾ ਪਸੰਦ ਹੈ। ਇਸ ਤੋਂ ਇਲਾਵਾ ਉਸ ਨੂੰ ਸਿਲਾਈ, ਫੋਟੋਗ੍ਰਾਫੀ ਜਾਂ ਯੋਗਾ ਵਰਗੀਆਂ ਨਵੀਆਂ ਚੀਜ਼ਾਂ ਸਿੱਖਦੇ ਰਹਿਣ ਦਾ ਵੀ ਸ਼ੋਂਕ ਹੈ।

Sumeet is the Producer for Focus Punjabi: Ontario at OMNI News. She began her journey at Rogers Media in 2016 where she worked for Breakfast Television and CityNews. After 3 years in English media, in 2019, Sumeet joined the OMNI Punjabi team.

Born and raised in Brampton, Ontario to immigrant parents, Sumeet connects deeply with the issues of Indian immigrants setting their roots in a new country. She is proud to hold this role in which she can bring accountability for voices that often may go under the radar.
When not in the newsroom, you can find Sumeet spending time with her loving family and friends. As well as learning new things like sewing, photography, or yoga.

Punjabi

PROGRAMMING

SEE FULL TV SCHEDULE
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI ਟੈਲੀਵਿਜ਼ਨ ਕੈਨੇਡਾ ਦਾ ਇੱਕੋ ਇੱਕ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਟੈਲੀਵਿਜ਼ਨ ਪ੍ਰਸਾਰਕ ਹੈ।

OMNI ਅਰਬੀ, ਕੈਂਟੋਨੀਜ਼, ਫਿਲੀਪੀਨੋ, ਇਤਾਲਵੀ, ਮੈਂਡਰਿਨ, ਪੁਰਤਗਾਲੀ, ਅਤੇ ਪੰਜਾਬੀ ਵਿੱਚ ਖਬਰਾਂ, ਵਰਤਮਾਨ ਮਾਮਲਿਆਂ ਅਤੇ ਮਨੋਰੰਜਨ ਦੇ ਨਾਲ- ਨਾਲ 40 ਤੋਂ ਵੱਧ ਭਾਸ਼ਾਵਾਂ ਵਿੱਚ ਸਥਾਨਕ ਤੌਰ ਤੇ ਤਿਆਰ ਅਤੇ ਹਾਸਲ ਕੀਤੇ ਪ੍ਰੋਗਰਾਮਿੰਗ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ।