ਕਾਰ ਚੋਰੀ ਅਤੇ ਕਾਰ ਖੋਂਹਣ ਦਾ ਮੁੱਦਾ ਕੈਨੇਡਾ ਵਿੱਚ ਪੀਲ ਪੁਲਿਸ ਅਨੁਸਾਰ ਪਹਿਲੇ ਤਿੰਨ ਸਭ ਤੋਂ ਵੱਡੇ ਮੁੱਦਿਆਂ ਵਿੱਚੋ ਇੱਕ ਹੈ। ਸ੍ਟੇਟਿਕਸ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਸਾਲ 2001 ਤੋਂ ਲੈ ਕੇ 2021 ਤੱਕ ਹਰ ਇੱਕ ਲੱਖ ਕਾਰਾਂ ਵਿੱਚ 217 ਚੋਰੀ ਹੁੰਦੀਆਂ ਹਨ, ਤਾਜ਼ਾ ਅੰਕੜਿਆਂ ਅਨੁਸਾਰ 55 ਕਾਰਾਂ ਪੂਰੇ ਕੈਨੇਡਾ ਵਿੱਚ ਰੋਜ਼ਾਨਾ ਚੋਰੀ ਹੁੰਦੀਆਂ ਹਨ। ਇਹਨਾਂ ਕਾਰਾਂ ਚੋਰੀ ਅਤੇ ਕਾਰ ਖੋਂਹਣ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਪੀਲ ਪੁਲਸ ਵਲੋਂ ਆਟੋ ਥੇਫਟ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਜਿਥੇ ਕਿ ਸਾਰੀਆਂ ਹੀ ਪੱਧਰ ਦੀਆਂ ਪਲਿਸਾਂ, ਸਿਆਸਤਦਾਨਾਂ ਅਤੇ ਕਾਰ ਇੰਡਸਟਰੀ ਨਾਲ ਜੁੜੇ ਅਧਿਕਾਰੀਆਂ ਨੇ ਹਿਸਾ ਲਿਆ । ਪੀਲ ਪੁਲਿਸ ਅਨੁਸਾਰ ਉਹਨਾਂ ਨੇ ਇਸ ਸੰਮੇਲਨ ਤਿਨ੍ਹਾਂ ਦੇ ਮੁੱਦਿਆਂ `ਤੇ ਸਿਮਤੀ ਬਣਾਈ ਇਸ ਉਪਰ ਉਹ ਚੱਲ ਚੱਲ ਕੇ ਕੰਮ ਕਰਣਗੇ ਇਸ ਵਿੱਚ ਪੁਲਿਸ ਦੀ ਗਸਤ ਨੂੰ ਵਧਾਉਣਾ, ਹੋਰਨਾਂ ਪੁਲਿਸ ਸਰਵਿਸਜ਼ ਨਾਲ ਤਾਲਮੇਲ ਪੈਂਦਾ ਕਰਨਾ ਸ਼ਾਮਿਲ ਹੈ।
ਪੀਲ ਪੁਲਿਸ ਦੇ ਚਾਇਰ ਰੋਨ ਚੱਠਾ ਅਨੁਸਾਰ ਚੋਰੀ ਕਾਰ ਦੋ ਕੁਝ ਹੀ ਘੰਟਿਆਂ ਵਿੱਚ ਮੋਨਟਰਿਆਲ ਅਤੇ ਹੈਲੀਫਲੈਜ਼ ਦੀ ਬੰਦਰਗਾਹ ਰਹੀ ਚੋਰੀ ਦੀਆਂ ਕਾਰਾਂ ਨੂੰ ਅੰਤਰਰਾਸਟਰੀ ਚੋਰ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਹੈ। ਕਾਰ ਚੋਰੀ ਹੋਣ ਦੀ ਘਟਨਾਂ ਵਿੱਚ ਪੁਲਿਸ ਦਾ ਦੇਰੀ ਨਾਲ ਆਉਣ ਅਤੇ ਫੋਰਨ ਕਾਰਵਾਈ ਨਾ ਕਰਨ ਦੇ ਸਵਾਲ ਚੱਠਾ ਨੇ ਕਿਹਾ ਕਿ ਪੀਲ ਪੁਲਿਸ ਇਸ ਮਸਲੇ `ਤੇ ਕੰਮ ਕਰ ਰਹੀ ਹੈ।
ਨਿਆਗਰਾ ਪੁਲਿਸ ਦੇ ਬਰਾਇਨ ਮੈਕਕੱਲਲੁੱਕ ਨੇ ਕਿਹਾ ਕਿ ਕਾਰ ਚੋਰੀ ਕਰਨ ਵਾਲਿਆ ਦਾ ਵੱਡਾ ਮਾਫੀਆ ਹੈ ਅਤੇ ਇਹ ਦੂਸਰੇ ਸੂਬਿਆਂ ਤੋਂ ਆਉਂਦੇ ਹਨ ਅਤੇ ਕਾਰ ਚੋਰੀ ਅਤੇ ਕਾਰ ਖੋਂਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਫਰਾਰ ਹੋਣ ਜਾਂਦੇ ਹਨ, ਨਿਗਰਾਰਾ ਪੁਲਿਸ ਦੇ ਚੀਫ਼ ਅਨੁਸਾਰ ਕਾਰ ਚੋਰਾਂ ਦਾ ਪੂਰੇ ਕੈਨੇਡਾ ਵਿੱਚ ਇੱਕ ਵੱਡਾ ਨੈੱਟਵਰਕ ਜਿਸ ਪੁਲਿਸ ਤੋੜਨ ਦੀ ਤਾਕ ਵਿੱਚ ਹੈ।
ਰੋਨ ਚੱਠਾ ਅਨੁਸਾਰ ਚੋਰੀ ਦੀਆਂ ਕਾਰਾਂ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਪੀਲ ਪੁਲਿਸ OPP ਦੀ ਟੈਕਨੌਲੋਜੀ ਦੀ ਤਰਜ਼ ਦੇ ਆਟੋਮੈਟਿਵ ਲਾਇਸੈਂਸ ਪਲੇਟ ਰੀਡਰ ਨੂੰ ਲਗਾਉਣ ਜਾ ਰਹੀ ਹੈ।
ਕਾਰ ਚੋਰੀ ਅਤੇ ਕਾਰ ਖੋਂਹਣ ਦੇ ਦੋਸ਼ੀਆਂ ਦੀ ਬੇਲਾਂ, ਕਾਨੂੰਨ ਸਖ਼ਤ ਨਾ ਹੋਣ ਕਾਰਨ ਬਹੁਤ ਜਲਦੀ ਹੋ ਜਾਂਦੀਆਂ ਹਨ। ਰੌਨ ਚੱਠਾ ਅਨੁਸਾਰ ਉਹਨਾਂ ਨੇ ਅਤੇ 13 ਸੂਬਿਆਂ ਨੇ ਪ੍ਰੀਮਿਅਰਾਂ ਨੇ ਮਿਲੇ ਕੇ ਪ੍ਰਧਾਨ ਮੰਤਰੀ ਨੂੰ ਸਖ਼ਤ ਕ਼ਾਨੂਨ ਬਣਾਉਣ ਲਈ ਪੱਤਰ ਲਿਖਾਇਆ ਪਰ ਇਸ ਉਪਰ ਚੱਠਾ ਅਨੁਸਾਰ ਉਹਨੂੰ ਕੋਈ ਜਵਾਬ ਨਹੀਂ ਮਿਲਿਆ।
ਤੁਹਾਡੀ ਜਾਣਕਾਰੀ ਲਈ ਦੱਸਦੀਏ ਸਾਲ 2021ਅਤੇ 22 ਵਿਚ Honda CR-V, Lexus RX, Ford F150 ਸੀਰੀਜ਼ , Toyota RAV 4 ਸਭ ਵੱਧ ਚੋਰੀ ਹੋਣ ਵਾਲੀਆਂ ਕਾਰ ਹਨ।