Canada

ਸਕੂਲਾਂ ਵਿਚ ਕ੍ਰਿਕਟ ਨੂੰ ਪ੍ਰਫੁਲਿਤ ਕਰਨ ਲਈ  ਉਨਟਾਰੀਓ ਸਕੂਲ ਕ੍ਰਿਕਟ ਐਸੋਸੀਏਸ਼ਨ ਦਾ ਵਿਸ਼ੇਸ਼ ਉਪਰਾਲਾ

ਖੇਡਾਂ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ , ਕਨੇਡਾ ਵਿੱਚ ਜਿਵੇਂ ਜਿਵੇਂ ਹੋਰ ਮੁਲਕਾਂ ਤੋਂ ਲੋਕ ਇਥੇ ਆ ਕੇ ਵਸੇ ,ਓਹਨਾ ਦੇ ਸੱਭਿਆਚਾਰ ਅਤੇ ਰਵਾਇਤੀ ਖੇਡਾਂ ਨੇ ਕਨੇਡੀਅਨ ਸਮਾਜ ਵਿਚ ਆਪਣੀ ਹੋਂਦ ਸਥਾਪਿਤ ਕੀਤੀ , ਕ੍ਰਿਕਟ ਇਹਨਾਂ ਖੇਡਾਂ ਵਿੱਚੋ ਇਕ ਹੈ। ਉਨਟਾਰੀਓ ਸਕੂਲ ਕ੍ਰਿਕਟ ਐਸੋਸੀਏਸ਼ਨ ਲਗਾਤਾਰ ਇਸ ਖੇਡ ਤੇ ਸਕੂਲ ਪੱਧਰ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ

ਟਰੰਟੋ ਵਿਖੇ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿਚ  ,ਜਿੱਥੇ ਨੌਜਵਾਨ ਖ਼ਿਡਾਰੀਆਂ ਨੂੰ ਇਨਾਮ ਦਿੱਤੇ ਗਏ ਇਸ ਤੋਂ ਇਲਾਵਾ ਪ੍ਰੀਮੀਅਰ ਡਗ ਫੋਰਡ ਵੱਲੋਂ 2023 ਸਕੂਲ ਕ੍ਰਿਕੇਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ,ਇਸ ਮੌਕੇ ਟੋਰਾਂਟੋ ਦੇ ਵੱਖ ਵੱਖ ਕੌਂਸਲਰ,ਖੇਡ ਕੋਚ ਅਤੇ  ਸਕੂਲ ਬੋਰਡ ਦੇ ਅਧਿਕਾਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

 ਉਨਟਾਰੀਓ ਸਕੂਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਤੀਨਿਧ ਨੇ ਦਸਿਆ ਕਿ ਐਸੋਸੀਏਸ਼ਨ ਲਗਾਤਾਰ ਸਕੂਲਾਂ ਵਿੱਚ ਕ੍ਰਿਕਟ ਦੇ ਪ੍ਰਸਾਰ ਨੂੰ ਲੈਕੇ ਯਤਨਸ਼ੀਲ ਹੈ , ਉਹਨਾਂ ਮੁਤਾਬਿਕ ਇਸ ਕੰਮ ਵਿੱਚ ਐਸੋਸੀਏਸ਼ਨ ਨੂੰ ਸਾਰਥਿਕ ਨਤੀਜੇ ਵੀ ਪ੍ਰਾਪਤ ਹੋ ਰਹੇ ਹਨ 

ਇਸ ਸਮਾਗਮ ਵਿਚ ਸ਼ਾਮਿਲ ਹੋਏ ਸੂਬੇ ਦੇ ਸਿੱਖਿਆ ਸਿੱਖਿਆ ਮੰਤਰੀ ਨੇ ਕਿਹਾ ਉਨਟਾਰੀਓ ਸਰਕਾਰ ਖੇਡਾਂ ਦੇ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ , ਓਹਨਾ ਨੇ ਕਿਹਾ ਖੇਡਾਂ ਭਾਈਚਾਰਕ ਅਤੇ ਸਭਿਆਚਾਰ ਸਾਂਝ ਦਾ ਢੁਕਵਾਂ ਸਾਧਨ ਹਨ।  ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਊਥ ਏਸ਼ੀਆਈ ਭਾਈਚਾਰੇ ਦੇ ਨੌਜਵਾਨ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਇਸ ਖੇਡ ਨਾਲ ਆਪਣੀ ਗੂੜੀ ਸਾਂਝ ਬਾਰੇ ਦਸਿਆ 

ਕਨੇਡਾ ਵਿਚ ਪਹਿਲੀ ਸਾਊਥ ਏਸ਼ੀਆਈ ਮਹਿਲਾ ਕ੍ਰਿਕਟ ਕੋਚ ਜ਼ਬੀਨ ਅਖਤਰ ਨੇ ਵਿਸ਼ੇਸ਼ ਤੌਰ ਤੇ ਸਾਊਥ ਏਸ਼ੀਆਈ ਨੌਜਵਾਨ ਲੜਕੀਆਂ ਦਰਮਿਆਨ ਕ੍ਰਿਕਟ ਦੇ ਵੱਧ ਰਹੇ ਰੁਝਾਨ ਬਾਰੇ ਕਈ ਪੱਖ ਸਾਂਝੇ ਕਰਦਿਆਂ ਕਿਹਾ ਕਿ ਭਾਈਚਾਰੇ ਵਿਚ ਇਸ ਨੂੰ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ।  ਖੇਡ ਅਤੇ ਅਮੀਰ ਵਿਰਾਸਤ ਦਾ ਸੁਮੇਲ ਨੌਜਵਾਨ ਕ੍ਰਿਕਟ ਖਿਡਾਰਨ ਗਜਾਲਾ ਜੋ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆ ਆਪਣਾ ਰੋਜ਼ਾ ਰੱਖ ਕੇ ਇਸ ਸਮਾਗਮ ਵਿਚ ਪੁੱਜੀ , ਉਸ ਮੁਤਾਬਿਕ ਸਕੂਲਾਂ ਵਿਚ ਹੁਣ ਇਸ ਖੇਡ ਨੂੰ ਬਾਰੇ ਖਾਸ ਉਤਸ਼ਾਹ ਹੈ। 

LATEST

PUNJABI

STORIES

LATEST

PUNJABI STORIES

Interfaith festival of Lights...
Trillium Health Partners organize...
GeoPolitical tensions impacting prices...
Rent decreased and home...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US