ਕੈਨੇਡਾ ਤੋਂ ਦੇਸ ਨਿਕਾਲਾ ਅਤੇ ਜ਼ਿਆਲੀ ਦਾਖਲੇ ਪੱਤਰ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤ ਤੋਂ ਕੁਝ ਅੰਤਰਾਸ਼ਟਰੀ ਵਿਦਿਆਰਥੀਆਂ ਨੇ ਫੇਰ ਤੋਂ ਇੱਕ ਪ੍ਰਦਰਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਤੋਂ ਵਿੱਚੋ ਇੱਕ ਰਮਨਜੋਤ ਕੌਰ ਜੋ ਕੈਨੇਡਾ ਅੱਜ ਤੋਂ ਪੰਜ ਸਾਲ ਪਹਿਲਾਂ ਉਚੇਰੀ ਪੜ੍ਹਾਈ ਅਤੇ ਚੰਗੇ ਜਿੰਦਗੀ ਦੀ ਭਾਲ ਵਿੱਚ ਆਈ ਸੀ ਦੱਸਦੀ ਹੈ ਉਸਦੇ ਦੇ ਏਜੇਂਟ ਨੇ ਉਸਨੂੰ ਉਨਟਾਰੀਓ ਦੇ ਮੰਨੇ ਪ੍ਰਮੰਨੇ ਕਾਲਜ ਸਿਨੇਕਾ ਕਾਲਜ ਦਾ ਆਫ਼ਰ ਲਿੱਟਰ ਲੈ ਕੇ ਦਿੱਤਾ ਸੀ, ਜਿਸ ਹੁਣ CBSA ਫਰਜ਼ੀ ਦੱਸ ਰਿਹਾ ਹੈ ਪਰ ਕੈਨੇਡਾ ਪੁੱਜਣ ਦੇ ਉਸਦੇ ਦੇ ਏਜੇਂਟ ਨੇ ਉਸਦਾ ਕਾਲਜ ਬਦਲਾਅ ਦਿੱਤਾ ਸੀ ।
ਕੁਝ ਤਰਾਂ ਦੇ ਹਾਲਤ ਪੰਜਾਬ ਤੋਂ ਉਮੀਦਾਂ ਦਾ ਝੋਲਾ ਲੈ ਕੇ ਆਈ ਕਰਮਜੀਤ ਕੌਰ ਦੇ ਹਨ। ਕਰਮਜੀਤ ਕਹਿੰਦੀ ਹੈ ਕਿ 6 ਸਾਲਾਂ ਪਹਿਲਾਂ ਉਸਦੇ ਏਜੇਂਟ ਦੁਵਾਰਾ ਉਸਨੂੰ ਲੈਮਟੇਨ ਕਾਲਜ਼ ਭੇਜਿਆ ਗਿਆ ਸੀ, ਜਿਸਦੇ ਆਫ਼ਰ ਲਿੱਟਰ ਨੂੰ ਹੁਣ CBSA ਨੇ ਜਿਆਲੀ ਕਰਾਰ ਹੈ ਦਿੱਤਾ ਪਰ ਫਿਰ ਉਸੇ ਹੀ ਏਜੇਂਟ ਉਸਦਾ ਕਾਲਜ ਬਦਲਾਅ ਦਿੱਤਾ ਸੀ।
ਰਮਨਜੋਤ ਦੱਸਦੀ ਹੈ ਕਿ ਆਪਣੀ ਹੱਡਤੋੜ ਮਿਹਨਤ ਅਤੇ ਆਪਣੀ ਜ਼ਿੰਦਗੀ ਦੇ 5 ਸਾਲ ਉਸਨੇ ਕੈਨੇਡਾ ਨੂੰ ਦਿੱਤੇ ਅਤੇ ਜਦੋ ਉਸਨੇ ਕੈਨੇਡਾ ਦੀ PR ਅਪਲਾਈ ਕੀਤੀ ਤਾਂ ਪਿਛੋਕੜ ਚੈੱਕ ਦੌਰਾਨ ਉਸਨੂੰ CBSA ਨੇ ਦੱਸਿਆ ਕਿ ਉਸਦਾ ਆਫ਼ਰ ਲਿੱਟਰ ਜਿਸ ਉੱਪਰ ਉਹ ਕੈਨੇਡਾ ਆਈ ਸੀ ਉਸ ਜਿਆਲੀ ਸੀ। ਫਿਲਹਾਲ ਰਮਨਜੋਤ ਦਾ ਮਾਮਲਾ ਤੋਂ ਅਦਾਲਤ ਵਿੱਚ ਹੈ , ਪਰ ਰਮਨਜੋਤ ਕਹਿੰਦੀ ਹੈ ਕਿ ਉਸਨੂੰ ਲਗਦਾ ਹੈ ਕਿ ਇਨਸਾਫ ਦੀ ਤੱਕੜੀ ਉਸ ਵੱਲ ਨਹੀਂ ਤੁਲਗੀ
ਇਸ ਮਾਮਲੇ ਉਪਰ ਜਦੋ ਅਸੀਂ ਬਰੈਂਮਪਟਨ ਨੋਰਥ ਤੋਂ MP ਰੂਬੀ ਸਹੋਤਾ ਦਾ ਪਹੁੰਚ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਦੇ ਦੋਸ਼ ਝੱਲ ਰਹੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਅਧਿਕਾਰਤਕ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਸਟੂਡੈਂਟ ਸਿਰਫ ਪੰਜਾਬ ਜਾਂ ਭਾਰਤ ਤੋਂ ਹੀ ਨਹੀਂ ਬਲਕਿ ਹੋਰ ਦੇਸਾਂ ਤੋਂ ਪੜ੍ਹਨ ਆਉਂਦੇ ਵਿਦਿਆਰਥੀ ਵੀ ਇਸ ਵਿੱਚ ਸ਼ਾਮਿਲ ਹਨ।
ਪਰ ਇਹ ਵਿਦਿਆਰਥੀ ਆਪਣੇ ਬੇਕਸੂਰ ਹੋਣ ਦੀ ਸਰਕਾਰ ਅਗੇ ਗੁਹਾਰ ਲਗਾ ਰਹੇ ਹਨ ਅਤੇ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕੋਈ ਵੀ ਸਰਕਾਰੀ ਨੁਮਾਇੰਦਾ ਇਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ।
ਦੂਸਰੇ ਪਾਸੇ MP ਰੂਬੀ ਸਹੋਤਾ ਦਾ ਕਹਿਣਾ ਹੈ ਕਿ ਉਸ ਇਸ ਮਾਮਲੇ `ਤੇ ਇਮੀਗ੍ਰੇਸ਼ਨ ਮੰਤਰੀ ਨਾਲ ਸੰਪਰਕ ਵਿੱਚ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਇੱਕਲੇ-ਇਕੱਲੇ ਵਿਦਿਆਰਥੀਆਂ ਦੇ ਮਾਮਲੇ ਦੇ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਅਤੇ MP ਰੂਬੀ ਸਹੋਤਾ ਅਨੁਸਾਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨ ਇਹਨਾਂ ਵਿਦਿਆਰਥੀਆਂ ਨੂੰ ਰਾਹਤ ਵੀ ਮਿਲੇ ਪਰ ਤਦ ਤੱਕ MP ਰੂਬੀ ਸਹੋਤਾ ਇਹਨਾਂ ਵਿਦਿਆਰਥੀਆਂ ਜਾਂਚ ਵਿੱਚ ਸਹਿਯੋਗ ਦੇਣ ਦੀ ਮੰਗ ਕਰ ਰਹੇ ਹਨ।
ਪਰ ਫਰਿਆਦੀ ਧਿਰ ਸਟੂਡੈਂਟ ਆਪਣੇ ਆਪ ਬੇਕਸੂਰ , ਨਿਰਦੋਸ ਅਤੇ ਨਾਜ਼ਲੂਮ ਦੱਸਦੇ ਹੋਏ। ਇਨਸਾਫ ਦੀ ਉਮੀਦ ਲਗਾਈ ਬੈਠੇ ਹਨ। ਹੁਣ ਇਹ ਵਿਦਿਆਰਥੀ ਕੈਨੇਡਾ ਆਪਣੀ ਜਿੰਦਗੀ ਨੂੰ ਅੱਗੇ ਤੋਰਨਗੇ ਜਾਂ ਫੇਰ ਕੈਨੇਡਾ ਦੀਆਂ ਯਾਦਾਂ ਨਾਲ ਹੀ ਆਪਣੇ ਵਤਨ ਵਾਪਿਸ ਭੇਜ ਦਿੱਤੇ ਜਾਣਗੇ ਇਸ ਦਾ ਜਵਾਬ ਸਮੇ ਦੀ ਬੁਕਲ ਵਿੱਚ ਹੈ