ਕੋਕਿਟਲਮ ਅਤੇ ਪੋਰਟ ਕੋਕਿਟਲਮ ਵਿਚ ਕੁੱਝ ਨਸਲਵਾਦੀ ਪੋਸਟਰ ਸਾਹਮਣੇ ਆਉਣ ਤੋਂ ਬਾਅਦ, ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਨਾਂ ਪੋਸਟਰਾਂ ਵਿਚ ਗੋਰੇ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਗਿਆ ਹੈ, ਕਿ ਜੇਕਰ ਊਹ ਘੱਟ ਗਿਣਤੀ ਹੋਣ ਤੋਂ ਅੱਕ ਗਏ ਹੋਣ, ਤਾਂ ਸਿਰਫ ਵਾਈਟ ਲੋਕਾਂ ਨਾਲ ਸਮਾ ਬਿਤਾਉਣ ਲਈ ਪੋਸਟਰ ਲਾਉਣ ਵਾਲੇ ਲੋਕਾਂ ਨਾਲ ਸੰਪਰਕ ਕਰਨ। ਇਹ ਮਾਮਲਾ ਹੁਣ ਪੁਲਿਸ ਜਾਂਚ ਅਧੀਨ ਹੈ