ਸਰੀ ਵਿੱਚ ਪੁਲਿਸ ਤਬਦੀਲੀ ਦਾ ਮਾਮਲਾ ਹੁਣ ਫੇਰ ਹੋਰ ਲਟਕ ਗਿਆ ਲੱਗਦਾ ਹੈ। ਅੱਜ ਸਿਟੀ ਮੇਅਰ ਬੰਰੈਡਾ ਲਾਕ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਨੇ ਸਰੀ ਵਿੱਚ ਪੁਲਿਸ ਬੋਰਡ ਨੂੰ ਭੰਗ ਕਰ ਗੈਰਸੰਵਿਧਾਨਿਕ ਕੰਮ ਕੀਤਾ ਹੈ, ਜਿਸ ਕਰਕੇ ਉਹ ਸੂਬਾ ਸਰਕਾਰ ਖਿਲਾਫ ਮੁੜ ਅਦਾਲਤੀ ਕਾਰਵਾਈ ਕਰਨ ਜਾ ਰਹੇ ਹਨ। ਤੇ ਸਰੀ ਵਿੱਚ ਨਵੀਂ ਆ ਰਹੀ ਪੁਲਿਸ ਨੂੰ ਰੋਕਣ ਲਈ ਅਗਲਾ ਕਦਮ ਚੁੱਕ ਰਹੇ ਹਨ, ਕਿਉਂਕਿ ਇਸ ਨਾਲ ਸਰੀ ਵਾਸੀਆਂ ਨੂੰ ਵੱਡੇ ਟੈਕਸ ਵਾਧੇ ਦਾ ਸਹਾਮਣਾ ਕਰਨਾ ਪੈ ਸਕਦਾ ਹੈ। ਪਰ ਸੂਬੇ ਦੇ ਸੈਫਟੀ ਮੰਤਰੀ ਦਾ ਕਹਿਣਾ ਹੈ ਕਿ ਸਰੀ ਵਿੱਚ ਪੁਲਿਸ ਦਾ ਫੈਸਲਾ ਹੋ ਚੁੱਕਾ ਹੈ।