ਵੈਨਕੂਵਰ ਪੋਰਟ ਤੇ ਕੰਮ ਕਰਦੇ ਵਰਕਰਾਂ ਵਿਚ, ਸਿੱਖ ਵਿਅਕਤੀਆਂ ਨੂੰ ਹਾਰਡ ਹੈਟ ਦੀ ਥਾਂ ਪੱਗ ਬੰਨ ਕੇ ਕੰਮ ਕਰਨ ਦੀ ਛੋਟ ਮਿਲੀ ਹੋਈ ਹੈ, ਅਤੇ ਇਹ ਵਿਧੀ ਕਿਸ ਤਰਾਂ ਕੰਮ ਕਰਦੀ ਹੈ, ਇਸ ਦਾ ਜਾਇਜ਼ਾ ਲੈਣ ਲਈ ਅੱਜ ਫੈਡਰਲ ਲੇਬਰ ਮੰਤਰੀ ਵੈਨਕੂਵਰ ਪੋਰਟ ਤੇ ਪਹੁੰਚੇ ਹੋਏ ਸਨ। ਊਨਾ ਦੀ ਇਸ ਫੇਰੀ ਦਾ ਮਕਸਦ, ਵੈਨਕੂਵਰ ਪੋਰਟ ਦੇ ਹਾਲਾਤ ਦਾ ਜਾਇਜ਼ਾ ਲੈਕੇ, ਇਹ ਵਿਧੀ ਹੋਰ ਪੋਰਟਸ ਤੇ ਲਾਗੂ ਕਰਨ ਦੇ ਮਾਮਲੇ ਵਿਚ ਸੀ। ਪਰ ਵਰਲਡ ਸਿੱਖ ਔਰਗੇਨਾਈਜੇਸ਼ਨ ਅਨੁਸਾਰ, ਇਹ ਸਭ ਕੁੱਝ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਸਰਕਾਰ ਫੈਡਰਲ ਪੱਧਰ ਤੇ ਉਕਤ ਕਨੂੰਨ ਵਿੱਚ ਤਬਦੀਲੀ ਲਿਆਵੇ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…..