ਜਦੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦਾ ਹੈ, ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਨਰਕ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਸ਼ੈਤਾਨਾਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ
ਰਮਜ਼ਾਨ ਦੇ ਪਾਕ ਮਹੀਨੇ ਦਾ ਆਗਮਨ ਹੋ ਚੁਕਾ ਹੈ । ਰਮਜ਼ਾਨ ਨੂੰ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੌਕੇ ਮੁਸਲਿਮ ਭਾਈਚਾਰਾ ਖਾਣ-ਪੀਣ ਅਤੇ ਬੁਰੇ ਵਿਚਾਰਾਂ ਜਾਂ ਕੰਮਾਂ ਤੋਂ ਪਰਹੇਜ਼ ਕਰਦੇ ਹਨ ਅਤੇ ਸਵੇਰ ਤੋਂ ਸੂਰਜ ਡੁੱਬਣ ਤੱਕ ਆਪਣੇ ਧਰਮ ਦੀ ਪਾਲਣਾ ਕੀਤੀ ਜਾਂਦੀ ਹੈ । ਭਾਈਚਾਰੇ ਮੁਤਾਬਕ ਇਹ ਅਲਾਹ ਦਾ ਹੁਕਮ ਹੈ – ਜੋ ਲੋਕਾਂ ਨੂੰ ਸਵੈ-ਸੰਜਮ ਦੀ ਸਿੱਖਿਆ ਦਿੰਦਾ ਹੈ ।
ਰਮਜ਼ਾਨ ਦਾ ਇਤਿਹਾਸ ਇਸਲਾਮ ਦੇ ਸ਼ੁਰੂਆਤੀ ਦਿਨਾਂ ਦਾ ਹੈ। ਇਸਲਾਮੀ ਪਰੰਪਰਾ ਦੇ ਅਨੁਸਾਰ, ਰਮਜ਼ਾਨ ਦੇ ਮਹੀਨੇ ਨੂੰ 624 ਈਸਵੀ ਵਿੱਚ ਵਰਤ ਰੱਖਣ ਦੇ ਮਹੀਨੇ ਵਜੋਂ ਸਥਾਪਿਤ ਕੀਤਾ ਗਿਆ ਸੀ। ਇਸ ਮਹੀਨੇ ਦੀ ਸਥਾਪਨਾ ਦੋ ਸਾਲ ਬਾਅਦ ਹੋਈ ਸੀ – ਜਦ ਪੈਗੰਬਰ ਮੁਹੰਮਦ ਮੱਕਾ ਤੋਂ ਮਦੀਨਾ ਚਲੇ ਗਏ ਸਨ।
ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰਮਜ਼ਾਨ ਦੇ ਮਹੀਨੇ ਦੌਰਾਨ, ਪੈਗੰਬਰ ਮੁਹੰਮਦ ਨੂੰ ਅੱਲ੍ਹਾ ਦੁਆਰਾ ਦੂਤ ਜਿਬ੍ਰਿਲ ਦੁਆਰਾ ਪਵਿੱਤਰ ਕਿਤਾਬ ਕੁਰਾਨ ਦਾ ਪਹਿਲਾ ਪ੍ਰਕਾਸ਼ ਪ੍ਰਾਪਤ ਹੋਇਆ ਸੀ। ਇਸ ਘਟਨਾ ਨੂੰ ਸ਼ਕਤੀ ਦੀ ਰਾਤ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਮਹੀਨੇ ਦੀ ਸਭ ਤੋਂ ਮਹੱਤਵਪੂਰਨ ਰਾਤ ਮੰਨਿਆ ਜਾਂਦਾ ਹੈ।
ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ ਜੋ 720 ਘੰਟੇ ਭਾਵ ਚਾਰ ਹਫ਼ਤੇ ਅਤੇ ਦੋ ਦਿਨ ਹੁੰਦਾ ਹੈ ਜਿਸ ਦੌਰਾਨ ਇਸਲਾਮ ਦੇ ਪੈਰੋਕਾਰ ਸਵੇਰ ਅਤੇ ਸੂਰਜ ਡੁੱਬਣ ਦੇ ਵਿਚਕਾਰ ਰੋਜ਼ਾ ਰੱਖਦੇ ਹਨ ।
ਸ਼ਾਂਤੀ ਅਤੇ ਮਾਰਗਦਰਸ਼ਨ ਲਈ ਖੁਦਾ ਨੂੰ ਯਾਦ ਕਰਦੇ ਹਨ ਅਤੇ ਦਾਨ ਜਾਂ ਜ਼ਕਾਤ ਦੇ ਰੂਪ ਵਿੱਚ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਗਰੀਬਾਂ ਨੂੰ ਭੋਜਨ ਦੇਣਾ ਅਤੇ ਆਤਮ-ਪੜਚੋਲ ਕਰਨਾ ਕੁਝ ਅਹਿਮ ਪਹਿਲੂ ਹੁੰਦੇ ਹਨ ।
ਮਾਹਰ ਦੱਸਦੇ ਨੇ ਕਿ ਰਮਜ਼ਾਨ ਦੇ ਦੌਰਾਨ, ਤੁਹਾਡੇ ਸਰੀਰ ਨੂੰ ਦਿਨ ਵਿੱਚ ਲੋੜੀਂਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਮਾਤਰਾ ਨੂੰ ਪੂਰਾ ਕਰਨ ਲਈ, ਤੁਹਾਨੂੰ ਪ੍ਰੋਟੀਨ, Carbohydrate, Vitamins ਅਤੇ ਖਣਿਜਾਂ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ ।
ਉਨ੍ਹਾਂ ਮੁਤਾਬਿਕ ਇਸ ਵਕਤ ਤੁਹਾਨੂੰ ਕਾਫ਼ੀ ਮਾਤਰਾ ਵਿਚ ਪਾਣੀ ਵੀ ਪੀਣਾ ਚਾਹੀਦਾ ਹੈ ।
खुशियां नसीब हो,
जन्नत करीब होआप जिसे चाहें वो आपके जीवन में शरीक हो
अल्लाह करम करे कुछ ऐसा
मक्का-मदीना की आपको जियारत नसीब हो