ਸਿੱਖਾਂ ਦੇ ਵੱਖਰੇ ਮੁਲਕ ਖਾਲਸਿਤਾਨ ਦੀ ਮੰਗ ਕਰਨ ਵਾਲੇ ਗਰੁੱਪ, ਸਿੱਖਸ ਫੌਰ ਜਸਿਟਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ, ਲੋਕਾਂ ਨੂੰ ਸੁੱਰਖਿਆ ਦੇ ਮੱਦੇਨਜ਼ਰ ਏਅਰ ਇੰਡੀਆ ਵਿਚ ਸਫਰ ਨਾ ਕਰਨ ਲਈ ਊਕਸਾਂਉਦੀ ਇੱਕ ਔਨਲਾਈਨ ਵੀਡੀਓ ਦੀ ਆਰ ਸੀ ਐਮ ਪੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਵੀਡੀਓ ਨੂੰ ਕੈਨੇਡਾ ਸਰਕਾਰ ਅਤੇ ਸੁਰੱਖਿਆ ਅਧਿਕਾਰੀ aviation threat ਕਹਿਕੇ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਓਧਰ ਸਥਾਨਕ ਸਿੱਖ ਭਾਈਚਾਰੇ ਦੇ ਨਾਮਵਰ ਲੋਕ, ਪੰਨੂ ਦੀ ਇਸ ਵੀਡੀਓ ਨੂੰ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ ਬਿਆਨਬਾਜੀ ਕਹਿਕੇ ਇਸਦੀ ਨਿੰਦਾ ਕਰ ਰਹੇ ਹਨ…..