ਹਾਲ ਹੀ ਵਿਚ ਹੋਈ ਇੱਕ ਨਵੀਂ Leger poll ਵਿਚ ਹੈਰਾਨੀ ਜਨਕ ਤੱਥ ਸਾਹਮਣੇ ਆਏ ਹਨ, ਕਿ ਕੈਨੇਡਾ ਵਿਚ ਨਵੇਂ ਆਉਣ ਵਾਲੇ ਇਮੀਗਰੈਂਟਸ ਦੇ ਸੁਪਨੇ ਕਿਸ ਤਰਾਂ ਔਖਿਆਈਆਂ ਵਿਚ ਬਦਲਕੇ ਤਿੜਕ ਰਹੇ ਹਨ। OMNI News ਲਈ ਕੀਤੇ ਇਸ ਔਨਲਾਈਨ ਪੋਲ ਵਿਚ ਮੁਲਕ ਭਰ ਵਿਚੋਂ 1,522 immigrants ਨੂੰ ਸ਼ਾਮਲ ਕੀਤਾ ਗਿਆ ਸੀ, ਜਿਨਾ ਨੇ ਪਿਛਲੇ ਕੁੱਝ ਸਾਲਾਂ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।