ਕੱਲ ਰਾਤ ਹਜ਼ਾਰਾਂ ਦੀ ਭੀੜ ਦੀਵਾਲੀ ਦੇ ਪਟਾਕੇ ਚਲਾਉਣ ਲਈ ਮਾਲਟਨ ਦੇ ਵੈਸਟਵੂਡ ਮਾਲ ਵਿੱਚ ਇਕੱਠੀ ਹੋਈ ਸੀ। ਅੱਜ ਦਾ ਪੂਰਾ ਦਿਨ, ਸ਼ੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਦੀਆਂ ਜ਼ੁਬਾਨਾਂ ਤੇ ਇਸੇ ਦੇ ਚਰਚੇ ਵੇਖਣ ਨੂੰ ਮਿਲ ਰਹੇ ਹਨ। ਮਲਬੇ ਅਤੇ ਕੂੜੇ ਦੇ ਡੱਬਿਆਂ ਦੇ ਢੇਰ, ਦੀਵਾਲੀ ਦੇ ਤਿਉਹਾਰ ਤੋਂ ਬਾਦ ਇਕ ਵੱਖਰੀ ਤਰਾਂ ਦੀ ਤਸਵੀਰ ਪੇਸ਼ ਕਰ ਰਹੇ ਹਨ। ਕੌਮੂਨਿਟੀ ਅਤੇ ਸਥਾਨਕ ਲੋਕ ਕੀ ਮਹਿਸੂਸ ਕਰ ਰਹੇ ਹਨ, ਅਤੇ ਪ੍ਰਸ਼ਾਸ਼ਨ ਦੇ ਪੱਖ, ਇਸ ਸਭ ਬਾਰੇ ਪੜਚੋਲ ਕਰਦੀ ਪੇਸ਼ ਹੈ ਜਸਪ੍ਰੀਤ ਪੰਧੇਰ ਦੀ ਇਹ ਰਿਪੋਰਟ |
Chaos unfolds in Malton’s Westwood mall after Diwali celebrations
