Public Health Ontario ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਫੇਰ ਤੋਂ ਕੋਵਿਡ -19 ਮਾਮਲੇ ਵੱਧਣ ਲਗੇ ਹਨ। ਪਿਛਲੇ ਹਫ਼ਤੇ ਵਿੱਚ 21 ਹਜ਼ਾਰ ਲੋਕਾਂ ਦੇ ਕੋਵਿਡ-19 ਦੇ ਟੈਸਟ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਉਨਟਾਰੀਓ ਵਿੱਚ positivity ਦਰ 20 ਫੀਸਦੀ ਤੋਂ ਜ਼ਿਆਦਾ ਹੈ ਜੋ ਕਿ ਗਰਮੀਆਂ ਵਿੱਚ ਦਰਜ ਕੀਤੀਆਂ ਦਰਾਂ ਨਾਲੋਂ ਲਗਭਗ ਦੁੱਗਣੀ ਹੈ।