ਜਦੋਂ ਇਕ ਵੱਡੀ ਉਮਰ ਦੇ ਲੋਕ ਜਾਂ ਸੀਨੀਅਰਜ਼ ਕੈਨੇਡਾ ਵਿੱਚ ਵੱਸਣ ਲਈ ਆਉਂਦੇ ਹਨ, ਤਾਂ ਇੱਥੇ ਸੈਟਲ ਹੋਣ ਸਮੇਂ ਉਨਾਂ ਨੂਂ ਖਾਸ ਕਿਸਮ ਦੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਦਾ ਹੈ। ਉਦਾਹਰਨ ਵਜੋਂ, ਇਥੋਂ ਦੇ ਮਾਹੌਲ ਨਾਲ ਜਾਣੂ ਹੋਣਾ, ਮੌਸਮੀ ਤਬਦੀਲੀ ਅਤੇ ਹੋਰ ਕਈ ਤਰਾਂ ਦੀ ਵਿਵਸਥਾਵਾਂ ਦੀਆਂ ਗੁੰਝਲਾਂ ਵਿੱਚੋਂ ਨਿਕਲਨਾ ਪੈਦਾ ਹੈ। ਕੈਨੇਡਾ ਵਿੱਚ ਵੱਸਦੇ ਸੀਨੀਅਰਜ਼ ਦੀਆਂ ਜ਼ਿੰਦਗੀਆਂ ਤੇ ਇਕ ਝਾਤ ਮਾਰਨ ਲਈ ਅਸੀਂ ਅੱਜ ਇਕ ਸੀਰੀਜ਼ ਦੀ “ਸੁਨਿਹਰੀ ਉਮਰ” ਦੀ ਸ਼ੁਰੂਆਤ ਕਰ ਰਹੇ ਹਾਂ। ਇਸ ਸੀਰੀਜ਼ ਲਈ ਸਾਡੇ ਰਿਪੋਰਟਰ ਲਵੀਨ ਗਿੱਲ ਨੇ ਪਿਛਲੇ ਤਕਰੀਬਨ ਇਕ ਸਾਲ ਤੋਂ ਕੰਮ ਕੀਤਾ ਹੈ: