ਮੈਟਰੋ ਵੈਨਕੂਵਰ ਦੀਆਂ ਸੜਕਾਂ ਤੇ ਕਮੱਰਸ਼ੀਅਲ ਵਿਹੀਕਲਾਂ ਦੀ ਸੇਫਟੀ ਸਬੰਧੀ, RCMP ਵਲੋਂ ਵਿੱਢੀ ਇੱਕ ਮੁਹਿੰਮ ਦੇ ਅੰਕੜੇ ਹੈਰਾਨੀਜਨਕ ਹਨ। ਸਾਲ 2023 ਦੀ ਜਾਂਚ ਦੇ ਅਧਾਰਿੱਤ ਅੰਕੜੇ ਦੱਸਦੇ ਹਨ, ਬਹੁਤ ਵੱਡੀ ਗਿਣਤੀ ਵਿਚ ਕਮੱਰਸ਼ੀਅਲ ਟਰੱਕ ਸੇਫਟੀ ਨਿਯਮਾਂ ਦੀ ਘੋਰ ਊਲੰਘਣਾ ਕਰ ਰਹੇ ਸਨ, ਜਿਸਦੇ ਮੱਦੇਨਜ਼ਰ ਸਬੰਧਤ ਟਰੱਕ ਡਰਾਈਵਰਾਂ ਨੂੰ ਪਿਛਲੇ ਸਾਲ ਸੈਂਕੜੇ ਟਿਕਟਾਂ ਦਿੱਤੀਆਂ ਗਈਆਂ ਸਨ, ਅਤੇ ਜ਼ੁਰਮਾਨੇ ਕੀਤੇ ਗਏ ਸਨ। ਇਸੇ ਦੌਰਾਨ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਸਮਝਦੇ ਹਨ, ਸੇਫਟੀ ਸਬੰਧੀ ਜਾਗਰੂਕਤਾ ਹੋਰ ਵਧਾਉਣ ਦੀ ਲੋੜ ਹੈ…..