ਪ੍ਰਿੰਸਟਨ ਵਸਨੀਕ ਇਕ ਔਰਤ, ਜੋ ਲੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੀ ਸੀ ਨੇ ਆਪਣਾ ਲਿਸਟ ਵਿੱਚੋਂ ਇਸ ਕਰਕੇ ਨਾਮ ਬਾਹਰ ਕੱਢ ਲਿਆ, ਕਿਉਂਕਿ ਉਸਨੂੰ ਸਰਜਰੀ ਉਪਰੰਤ 6 ਮਹੀਨੇ ਵੈਨਕੂਵਰ ਵਿੱਚ ਮੇਡੀਕਲ ਕੇਅਰ ਵਾਸਤੇ ਰਹਿਣਾ ਪੈਣਾ ਸੀ, ਪਰ ਉਹ ਖਰਚਾ ਹੈਲਥ ਕੇਅਰ ਨੇ ਕਵਰ ਨਹੀਂ ਸੀ ਕਰਨਾ ਤੇ ਉਹ ਆਪ ਵੀ ਇਹ ਬੋਝ ਨਹੀਂ ਸੀ ਚੁੱਕ ਸਕਦੀ। ਹੁਣ ਇਕ ਪੰਜਾਬੀ ਕਾਰੋਬਾਰੀ ਨੇ ਉਸਦੇ ਖਰਚੇ ਵਿੱਚ ਮੱਦਦ ਲਈ ਬਾਂਹ ਫੜੀ ਹੈ, ਪਰ ਉਕਤ ਔਰਤ ਦਾ ਕਹਿਣਾ ਹੈ ਕਿ ਉਹ, ਉਸ ਵਰਗੇ ਹੋਰ ਮਰੀਜ਼ਾ ਦੀ ਮੱਦਦ ਵਾਸਤੇ, ਰਹਿੰਦੀ ਉਮਰ ਤੱਕ ਲੜਾਈ ਕਰੇਗੀ।