ਕੈਨੇਡਾ ਵਿਚ ਅੱਜ ਪਿੰਕ ਸ਼ਰਟ ਡੇਅ ਮਨਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਸਕੂਲਾਂ ਜਾਂ ਹੋਰ ਥਾਵਾਂ ਤੇ ਹੁੰਦੀ ਬੁਲੀਇੰਗ, ਭਾਵ ਕਿਸੇ ਨਾਲ ਹੁੰਦੀ ਧੱਕੇਸ਼ਾਹੀ ਦੇ ਮਸਲੇ ਵੱਲ ਲੋਕਾਂ ਦਾ ਧਿਆਨ ਦੁਆਉਣਾ, ਅਤੇ ਸਮੱਸਿਆ ਦੇ ਹੱਲ ਲੱਭਣਾ ਹੁੰਦਾ ਹੈ। ਇਸੇ ਦੌਰਾਨ ਸਾਊਥ ਏਸ਼ੀਅਨ ਕਮਿਊਨਟੀ ਨਾਲ ਸਬੰਧਤ ਸਟੂਡੈਂਟਸ ਦਾ ਕਹਿਣਾ ਹੈ, ਕਿ ਬੁਲੀਇੰਗ ਨੂੰ ਲੈਕੇ ਹੋਰ ਲੋਕਾਂ ਦੇ ਮੁਕਾਬਲੇ, ਇਮੀਗਰੈਂਟ ਮਾਪਿਆਂ ਦੇ ਬੱਚਿਆਂ ਦੀਆਂ ਮੁਸ਼ਕਲਾਂ ਕੁੱਝ ਵੱਖਰੀਆਂ ਹਨ |