Canada

ਮਾਹਰਾਂ ਮੁਤਾਬਿਕ, ਕੈਨੇਡਾ ਭਰ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਨ ਫਰੌਡ ਅਤੇ ਘਪਲੇ


ਤਕਨੀਕੀ ਜਾਣਕਾਰੀ ਘੱਟ ਹੋਣ ਕਾਰਣ, ਬਜ਼ੁਰਗਾਂ ਨੂੰ ਫਸਾਓਣਾ ਹੋ ਰਿਹਾ ਹੈ ਆਸਨ

ਸਹੀ ਜਾਣਕਾਰੀ ਨਾਲ ਮਿਲ ਸਕਦੀ ਹੈ ਔਨਲਾਇਨ ਧੋਖਾਧੜੀ ਰੋਕਣ ਵਿੱਚ ਮਦਦ

ਔਨਲਾਇਨ ਧੋਖਾਧੜੀ ਕੀ ਹੁੰਦੀ ਹੈ?

ਅੱਜ ਕੱਲ੍ਹ ਦੇ ਬਦਲਦੇ ਸਮਿਂਆਂ ਵਿੱਚ ਧੋਖਾਧੜੀਆਂ ਵਿੱਚ ਵੀ ਤਕਨੀਕੀਕਰਨ ਹੋ ਗਿਆ। ਜਿੱਥੇ ਪਹਿਲਾਂ ਧੋਖੇ ਅਤੇ ਘਪਲੇ ਕਿਸੇ ਨੂੰ ਮਿਲ ਕੇ ਯਾਂ ਆਮੋ-ਸਾਹਮਣੇ ਵਧੇਰੇ ਹੁੰਦੇ ਸਨ, ਹੁਣ ਲੋਕ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੀ ਕਿਸੇ ਨੁੰ ਵੀ ਧੋਖਾ ਦੇ ਸਕਦੇ ਹਨ ਯਾਂ ਘਪਲੇ ਕਰ ਸਕਦੇ ਹਨ। ਅਜਿਹੇ ਧੋਖੇ ਜ਼ਿਆਦਾਤਰ ਔਨਲਾਇਨ ਜਾਂ ਫੋਨ ਅਤੇ ਟੈਕਸਟ ਮੈਸਿਜ ਰਾਹੀਂ ਵੀ ਦਿੱਤੇ ਜਾਂਦੇ ਹਨ। ਪੁਲਿਸ, ਅਤੇ ਤਕਨੀਕੀ ਮਾਹਿਰਾਂ ਅਨੁਸਾਰ, ਇਸ ਗੱਲ੍ਹ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਤਕਨੀਕੀ ਵਿਕਾਸ ਨਾਲ ਹੋਣ ਵਾਲਿਆਂ ਧੋਖਾਧੜਿਆਂ ਵਧਦਿਆਂ ਜਾ ਰਹੀਆਂ ਹਨ, ਪਰ ਸੁਚੇਤ ਰਹਿਣ ਅਤੇ ਸਹੀ ਜਾਣਕਾਰੀ ਨਾਲ ਇਸ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ।

ਵੱਖ ਵੱਖ ਪ੍ਰਕਾਰ ਦੇ ਔਨਲਾਇਨ ਧੋਖੇ

ਕਲਾਊਡ ਜਿੰਨੀ ਨਾਮਕ ਕੰਪਨੀ ਦੇ ਸੰਸਥਾਪਕ ਅਨਿਲ ਸੇਧਾ ਮੁਤਾਬਿਕ ਔਨਲਾਇਨ ਘੁਟਾਲਿਆਂ ਅਤੇ ਘਪਲਿਆਂ ਨੂੰ ਅੰਜਾਮ ਦੇਣ ਵਾਲੇ ਘੁਟਾਲੇਬਾਜ਼ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਪੈਸੇ ਚੋਰੀ ਕਰਨ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ। ਘੋਟਾਲੇਬਾਜ਼ ਫੋਨ ਕਰ ਕੇ ਗੱਲਾਂ ਗੱਲਾਂ ਵਿੱਚ ਕਿਸੇ ਵਿਅਕਤੀ ਦਾ ਸਿੰਨ ਨੰਬਰ, ਬੈਂਕ ਅਕਾਓਂਟ ਦੀ ਜਾਣਕਰੀ ਲੈ ਲੈਂਦੇ ਹਨ ਯਾਂ ਅਵਾਜ਼ ਰਿਕੌਰਡ ਕਰ ਲੈਂਦੇ ਹਨ। ਫਿਰ, ਓਹ, ਇਸ ਜਾਣਕਾਰੀ ਦੀ ਵਰਤੋਂ ਕਰ ਕੇ ਔਨਲਾਇਨ ਘੁਟਾਲੇ ਕਰਦੇ ਹਨ। ਅਨਿਲ ਮੁਤਾਬਿਕ, ਕੁਝ  ਹੋਰ ਘੁਟਾਲੇ ਵੀ ਜਿਹੜੇ ਹੁਣ ਆਮ ਬਣਦੇ ਜਾ ਰਹੇ ਹਨ, ਓਨਾਂ ਵਿੱਚ ਸ਼ਾਮਿਲ ਹਨ ਬਜ਼ੁਰਗਾਂ ਦੀ ਬੀਮਾ ਕਵਰੇਜ, ਰੋਮਾਂਸ ਘੁਟਾਲੇ, ਅਤੇ ਲਾਟਰੀ ਘੁਟਾਲੇ। Anil ਮੁਤਾਬਿਕ, ਆਪਣੀ ਨਿਜੀ ਜਾਣਕਾਰੀ ਸਾਵਧਾਨੀ ਨਾਲ ਵਰਤਣਾ ਅਤੇ ਇਹਨਾਂ ਘੁਟਾਲਿਆਂ ਤੋਂ ਸੁਚੇਤ ਰਹਿਣਾ ਇਹਨਾਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਫਰੌਡ ਹੋਣ ਦੀ ਸੂਰਤ ਵਿੱਚ ਕੀ ਕਰਨਾ ਚਾਹੀਦਾ ਹੈ

ਅਨਿਲ ਦੱਸਦੇ ਹਨ ਕਿ ਜੇ ਕਿਸੇ ਸੀਨੀਅਰ ਨਾਲ ਕੋਈ ਫਰੌਡ ਹੋ ਜਾਂਦਾ ਹੈ, ਤਾਂ ਜ਼ਰੂਰੀ ਹੈ ਓਹ ਘਬਰਾਓਣ ਨਾਂ, ਅਤੇ, ਸਾਰੀ ਘਟਨਾ ਕਿਤੇ ਲਿਖ ਲੈਣ,  ਅਤੇ ਫਿਰ ਘਟਨਾ ਦਾ ਪੂਰਾ ਬਿਓਰਾ ਕਨੇਡਿਅਨ ਐਂਟੀ ਫਰੌਡ ਸੈਂਟਰ ਨੂੰ ਦਿੱਤਾ ਜਾਵੇ। ਲੋਕਲ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਨਾਲ ਹੀ ਸਬਨਾਂ ਬੈਂਕ ਅਕਾਓਂਟਸ ਅਤੇ ਸੋਸ਼ਲ ਮੀਡਿਆ ਅਕਾਓਂਟਸ ਦੇ ਵੀ ਪਾਸਵਰਡਜ਼ ਬਦਲੇ ਜਾਣ। ਓਨਾਂ ਇਹ ਵੀ ਕਿਹਾ ਕਿ ਜੇ ਕਿਸੇ ਬਜ਼ੁਰਗ ਨੇ ਕੋਈ ਰਕਮ ਕਿਸੇ ਘੋਟਾਲੇਬਾਜ਼ ਦਿਆਂ ਗੱਲਾਂ ਵਿੱਚ ਆ ਕੇ ਟਰਾਂਸਫਰ ਕੀਤੀ ਵੀ ਹੈ, ਤਾਂ ਆਪਣੇ ਬੈਂਕ ਨੂੰ ਇਸ ਬਾਰੇ ਜਾਣਕਾਰੀ ਦਿਓ ਤਾਂ ਜੋ, ਜੇ ਹੋ ਸਕੇ, ਤਾਂ ਬੈਂਕ ਓਹ ਟਰਾਂਸਫਰ ਨੂੰ ਰੋਕ ਸਕੇ ਯਾਂ ਘੁਟਾਲੇ ਵਿੱਚ ਗੁਆਚੀ ਰਕਮ ਵਾਪਿਸ ਕਰ ਸਕੇ।

ਫਰੌਡ ਅਤੇ ਔਨਲਾਇਨ ਧੋਖਾਧੜੀ ਤੋਂ ਬਚਨ ਲਈ ਕੀ ਕੀਤਾ ਜਾ ਸਕਦਾ ਹੈ?

ਇਸ ਤੋਂ ਇਲਾਵਾ ਅਨਿਲ ਨੇ ਕੁਝ ਅਹਿਮ ਗੱਲਾਂ ਦਾ ਖਿਆਲ ਰੱਖਣ ਲਈ ਕਿਹਾ। ਓਨਾਂ ਕਿਹਾ ਕਿ ਬੈਂਕ ਵਿੱਚੋਂ ਰਕਮ ਟਰਾਂਸਫਰ ਕਰਨ ‘ਤੇ ਇੱਕ ਲਿਮਿਟ ਹੋਣੀ ਚਾਹੀਦੀ ਹੈ। ਅਤੇ ਓਸ ਲਿਮਿਟ ਤੋਂ ਵਧੇਰੇ ਰਕਮ ਆਪਣੇ ਇਸਤੇਮਾਲ ਲਈ, , ਬੈਂਕ ਡਰਾਫਟ ਰਾਹੀਂ ਨਿਕਲਵਾਈ ਜਾ ਸਕਦੀ ਹੈ। ਅਤੇ, ਨਾਲ ਹੀ, ਹਰ ਘਰ ਵਿੱਚ ਕੁਝ ਕੋਡ ਵਰਡ ਹੋਣੇ ਚਾਹੀਦੇ ਹਨ। ਯਾਂਨਿ ਕਿ, ਜੇਕਰ ਕੋਈ ਫੋਨ ਕਰਕੇ ਪਾਰਿਵਾਰਿਕ ਮੈਂਬਰਜ਼ ਦੀ ਅਵਾਜ਼ ਵਿੱਚ ਕੋਈ ਰਕਮ ਟਰਾਂਸਫਰ ਕਰਨ ਨੂੰ ਕਹਿੰਦਾ ਹੈ, ਤਾਂ ਓਸ ਕੋਲੋਂ ਓਹ ਪਹਿਲਾਂ ਤੋਂ ਮਿੱਥੇ ਗਏ ਸ਼ਬਦ ਸੁਨਣ ਤੋਂ ਬਾਦ ਹੀ ਟਰਾਂਸਫਰ ਕਰਨਾ ਚਾਹੀਦਾ ਹੈ।

ਮਦਦ ਲਈ ਸਰਕਾਰ ਅਤੇ ਪੁਲਿਸ ਨੂੰ ਸੰਪਰਕ ਕੀਤਾ ਕਾ ਸਕਦਾ ਹੈ

ਵੱਖ-ਵੱਖ ਧੋਖਾਧੜੀਆਂ ਯਾਂ ਘਪਲਿਆਂ ਬਾਰੇ ਹੋਰ ਜਾਣਕਾਰੀ ਲੈਣ ਲਈ, ਤੁਸੀਂ ਸਥਾਨਕ ਪੁਲਿਸ ਯਾਂ ਕਨੇਡਿਅਨ ਐਂਟੀ ਫਰੌਡ ਸੈਂਟਰ ਦਿਆਂ ਵੈੱਬਸਾਇਟਸ ‘ਤੇ ਜਾ ਸਕਦੇ ਹੋਂ।

LATEST

PUNJABI

STORIES

LATEST

PUNJABI STORIES

Interfaith festival of Lights...
Trillium Health Partners organize...
GeoPolitical tensions impacting prices...
Rent decreased and home...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US