ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਮਿਸੀਸਾਗਾ ਵਿੱਖੇ CBSA ( ਕੈਨੇਡੀਅਨ ਬਾਰਡਰ ਸਕਿਊਰਿਟੀ ਏਜੇਂਸੀ ) ਦੇ ਦਫ਼ਤਰ ਦੇ ਬਾਹਰ, ਏਅਰਪੋਰਟ ਰੋਡ ਅਤੇ ਡੇਰੀ ਰੋਡ ਦੇ ਸਥਿਤ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਅਣਮਿੱਥੇ ਸਮੇਂ ਲਈ ਹੈ। ਦੇਸ ਨਿਕਾਲੇ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਿਨ ਰਾਤ CBSA ਦੇ ਦਫ਼ਤਰ ਦੇ ਬਾਹਰ ਹੀ ਮੁਜਹਰਾ ਕੀਤਾ ਜਾ ਰਿਹਾ ਹੈ। ਇਹ ਧਰਨਾ ਦੇਸ ਨਿਕਲੇ ਦਾ ਸਾਹਮਣਾ ਕਰ ਰਹੇ ਲਵਪ੍ਰੀਤ ਸਿੰਘ ਦੇ ਹੱਕ ਵਿੱਚ ਹੈ। ਲਵਪ੍ਰੀਤ ਸਿੰਘ ਦੀ 13 ਜੂਨ ਨੂੰ ਭਾਰਤ ਵਾਪਸੀ ਦੇ ਫਲਾਈਟ ਹੈ। ਲਵਪ੍ਰੀਤ ਦੱਸਦੇ ਹਨ ਕਿ ਦੇਸ ਨਿਕਲੇ ਦੀ ਫਲਾਈਟ ਚੜ੍ਹਨ ਤੋਂ ਪਹਿਲਾ ਉਸ ਕੋਲ ਫ਼ੇਡਰਲ ਕੋਰਟ ਦਾ ਆਖਰੀ ਮੌਕਾ ਬਾਕੀ ਹੈ ਪਰ ਉਸਦੀ ਕੋਰਟ ਵਿੱਚ ਸੁਨਵਾਈ ਦਾ ਐਲਾਨ ਹੋਣ ਬਾਕੀ ਹੈ।
CBSA ਨੇ ਲਵਪ੍ਰੀਤ ਸਿੰਘ ਨੂੰ ਜਿਆਲੀ ਦਾਖਲੇ ਪੱਤਰ ਬਣਾਉਣ ਵਿੱਚ ਦੋਸ਼ੀ ਪਾਇਆ ਸੀ ਅਤੇ ਇਮੀਗ੍ਰੇਸ਼ਨ ਦੀ ਅਦਾਲਤ ਵਿੱਚ ਵੀ ਉਸਨੂੰ ਦੋਸ਼ੀ ਮੰਨਿਆ ਗਿਆ ਪਰ ਦੂਜੇ ਹੱਥ ਲਵਪ੍ਰੀਤ ਦਾ ਕਹਿਣਾ ਹੈ ਕਿ ਉਹIELTS ਵਿੱਚੋ 7 bands ਅਤੇ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਕੈਨੇਡਾ ਆਉਣ ਦੀਆਂ ਸਾਰੀਆਂ ਸ਼ਰਤਾਂ ਪੂਰੀ ਕਰ ਸਕਦੇ ਹਨ ਤਾਂ ਲਵਪ੍ਰੀਤ ਮੁਤਾਬਿਕ ਉਹਨਾਂ ਨੂੰ ਜਿਆਲੀ ਆਫ਼ਰ ਪੱਤਰ ਬਣਾਉਣ ਦੀ ਕਿ ਲੋੜ ਸੀ ?
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਕ ਵਿੱਚ ਸਿਆਸੀ ਧਿਰਾਂ ਵਲੋਂ ਬਿਆਨਬਾਜ਼ੀ ਤਾ ਬਹੁਤ ਕੀਤੀ ਜਾ ਰਹੀ ਹੈ ਪਰ ਅਧਿਕਾਰਤ ਤੋਰ ਕੋਈ ਵੀ ਸਬੰਧਿਤ ਸਰਕਾਰੀ ਅਦਾਰਾਂ ਜਾਂ ਮੰਤਰੀ ਉਹਨੂੰ ਦੇਸ ਨਿਕਲੇ ਦੇ ਆਦੇਸ਼ਾਂ ਨੂੰ ਖਾਰਿਜ਼ ਕਰਕੇ ਲਿਖਤੀ ਰੂਪ ਵਿੱਚ ਦੇਣ ਲਈ ਦੇਣ ਲਈ ਤਿਆਰ ਨਹੀਂ ਜਿਸ ਕਾਰਨ ਉਹ ਮਜ਼ਬੂਰਨ ਧਰਨਾਂ ਲਗਾ ਰਹੇ ਹਨ।
ਦੇਸ ਨਿਕਲੇ ਵਾਲੇ ਵਿਦਿਆਰਥੀਆਂ ਦਾ ਮੁੱਦਾ ਫੈਡਰਲ ਇਮੀਗ੍ਰੇਸ਼ਨ ਦੀ ਕਮੇਟ ਦੀ ਬੈਠਣ ਵਿੱਚ ਵੀ ਉਠਿਆ ਪਰ ਦੇਸ ਨਿਕਲੇ ਦੇ ਆਦੇਸ਼ਾਂ ਨੂੰ ਖਾਰਿਜ਼ ਦਾ ਮਤਾ ਪਾਸ ਨਹੀਂ ਹੋ ਸਕਿਆ ਹਾਕਮ ਧਿਰ ਲਿਬਰਲ ਪਾਰਟੀ ਦੇ ਮੈਂਬਰਾਂ ਅਤੇ ਉਹਨਾਂ ਦੀ ਭਾਈਵਾਲ NDP ਵਲੋਂ ਟੋਰੀ ਪਾਰਟੀ ਦਾ ਸਮਰਥਣ ਨਹੀਂ ਕੀਤਾ ਗਿਆ।
ਅਸੀਂ ਇਸ ਧਰਨੇ ਵਾਰੇ CBSA ਤੱਕ ਪੁਹੁੰਚ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਪੂਰੀ ਜਾਂਚ ਕਰਨ ਅਤੇ ਸਭ ਪਹਿਲੂ ਅਤੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਚੰਗੀ ਤਰਾਂ ਨਾਲ ਸਬੂਤ ਦੀ ਘੋਖ ਕਰਕੇ ਹੀ ਕਿਸੇ ਵਿਅਕਤੀ ਉਪਰ ਦੇਸ਼ ਨਿਕਲੇ ਦੇ ਦੋਸ਼ ਸਿੱਧ ਹੁੰਦੇ ਹਨ।
ਦੇਖਣ ਖਾਸ ਰਹੇ ਕਿ ਇਹ ਧਰਨਾਂ ਇਹਨਾਂ ਵਿਦਿਆਰਥੀਆਂ ਦੇ ਮੁੱਦਾ ਹੱਲ ਲੱਭ ਸਕੇ ਪਰ ਇਸ ਧਰਨੇ ਨਾਲ ਭਾਈਚਾਰੇ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਸਹਿਯੋਗ ਅਤੇ ਸੁਹਾਰਾ ਜਰੂਰ ਪ੍ਰਦਾਨ ਕਰ ਰਿਹਾ ਹੈ